News & Events
Aug
2024
Remembering 1947
Type : Acitivity
Aug
2024
Aug
2024
May
2024
May
2024
Apr
2024
Aug
2024
Tributes were paid to Shaheed Udham Singh
Type : Acitivity
ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ
‘ਮੇਰਾ ਪਿੰਡ 360’ ਕੇਂਦਰ ਬਸੀ ਗੁੱਜਰਾਂ ਵੱਲੋਂ ਸ਼ਹੀਦ ਊਧਮ ਸਿੰਘ ਯਾਦਗਾਰੀ ਲਿਖਤੀ ਪ੍ਰੀਖਿਆ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦਿੱਤੇ ਜਾਣ ਸਮੇਂ ਦਾ ਦ੍ਰਿਸ਼
‘ਮੇਰਾ ਪਿੰਡ 360’ ਕੇਂਦਰ ਬਸੀ ਗੁੱਜਰਾਂ ਵੱਲੋਂ, ਪਿੰਡ ਵਿਖੇ ਸਥਿੱਤ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿੱਚ, ਇੱਕ ਵਿਸ਼ੇਸ਼ ਇਕੱਤਰਤਾ ਵਿੱਚ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਕੇਂਦਰ ਵੱਲੋਂ ਸਹੀਦ ਊਧਮ ਸਿੰਘ ਦੀ ਜੀਵਨ ਘਾਲਣਾ ਸਬੰਧੀ ਲਿਖਤੀ-ਪ੍ਰੀਖਿਆ ਦਾ ਨਤੀਜਾ ਸੁਣਾਇਆ ਗਿਆ ਅਤੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦਿੱਤੀਆਂ ਗਈਆਂ। ਇਸ ਤੋਂ ਪਹਿਲਾਂ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਸਟਾਫ ਮੈਂਬਰਾਂ ਸਮੇਤ ਸ਼ਹੀਦ ਦੀ ਫੋਟੋ ’ਤੇ ਪੁਸ਼ਪ ਅਰਪਣ ਕੀਤੇ। ਦੱਸਿਆ ਗਿਆ ਕਿ ਸ਼ਹੀਦ ਊਧਮ ਸਿੰਘ ਦਾ ਇਤਿਹਾਸਕ ਬਲੀਦਾਨ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ। ਸ੍ਰੀ ਭੰਗੂ ਨੇ ਇਹ ਵੀ ਦੱਸਿਆ ਕਿ ਉਸ ਸਮੇਂ ਦੀ ਪੰਜਾਬ ਸਰਕਾਰ ਨੇ ਵਿਸ਼ੇਸ਼ ਕੋਸ਼ਿਸ਼ਾਂ ਨਾਲ ਅਗਸਤ 1974 ਦੇ ਪਹਿਲੇ ਹਫ਼ਤੇ ਸ਼ਹੀਦ ਦੀਆਂ ਅਸਥੀਆਂ ਇੰਗਲੈਂਡ ਤੋਂ ਪੰਜਾਬ ਲਿਆਂਦੀਆਂ ਸਨ, ਪੰਜਾਬ ਵਾਸੀਆਂ ਨੇ ਬੇਹੱਦ ਅਦਬ ਨਾਲ ਇਨ੍ਹਾਂ ਅਸਥੀਆਂ ਅੱਗੇ ਸਿਰ ਨਿਵਾਇਆ ਸੀ। ਸੰਸਥਾਵਾਂ ਦੀਆਂ ਪ੍ਰਿੰਸੀਪਲਾਂ ਅਮਨਦੀਪ ਕੌਰ, ਨਵਪ੍ਰੀਤ ਕੌਰ ਅਤੇ ਪ੍ਰਾਇਮਰੀ ਵਿੰਗ ਦੀ ਇੰਚਾਰਜ਼ ਬੇਅੰਤ ਕੌਰ ਨੇ ਦੱਸਿਆ ਕਿ ਦੇਸ਼ ਪਿਆਰ, ਆਪਣੇ-ਆਪ ਨੂੰ ਕੀਤੇ ਜਾਂਦੇ ਪਿਆਰ ਤੋਂ ਸ਼ੁਰੂ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ-ਆਪ ਨਾਲ ਜੁੜਨ ਲਈ ਪ੍ਰੇਰਿਆ। ਇਸ ਮੌਕੇ ’ਤੇ ਇਹ ਵੀ ਦੱਸਿਆ ਗਿਆ ਕਿ ‘ਮੇਰਾ ਪਿੰਡ 360’ ਕੇਂਦਰ ‘ਫਰੈਂਡਜ਼ ਆਫ ਪੰਜਾਬ ਫਾਂਊਂਡੇਸ਼ਨ ਅਧੀਨ ਚੱਲਦਾ ਹੈ ਅਤੇ ਇਨ੍ਹਾਂ ਕੇਂਦਰਾਂ ਨੂੰ ‘ਖਾਲਸਾ ਏਡ ਇਟਰਨੈਸ਼ਨਲ’ ਦੀ ਸਰਪ੍ਰਸਤੀ ਹਾਸਲ ਹੈ। ਇਸ ਮੌਕੇ ’ਤੇ ਕੇਂਦਰ ਦੀ ਜੁਲਾਈ ਮਹੀਨੇ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ। ਕੇਂਦਰ ਦੇ ਮੈਨੇਜਰ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਅਧਾਰਤ ਪ੍ਰਸ਼ਨਾਵਲੀ ਮੁਕਾਬਲੇ ਵਿੱਚ 87 ਵਿਦਿਆਰਥੀਆਂ ਨੇ ਭਾਗ ਲਿਆ ਸੀ, ਮੁਲਾਂਕਣ ਉਪਰੰਤ ਹਰਜਸ ਸਿੰਘ ਕਟਾਰੀਆ, ਹਰਸੀਰਤ ਕੌਰ ਅਤੇ ਕੰਵਰਜੀਤ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਸਰੇ ਦਰਜੇ ’ਤੇ ਰਹੇ। ਬਿਹਤਰ ਕਾਰਗੁਜਾਰੀ ਵਾਲਿਆਂ ਵਿੱਚ ਮਨਜੀਤ ਕੌਰ, ਨਵਜੋਤ ਕੌਰ, ਤਾਨੀਆਂ, ਗੁਰਅੰਮ੍ਰਿਤ ਪੋਸਵਾਲ, ਅਭੀਨੂਰ ਚੌਧਰੀ, ਹਰਮਨਜੋਤ ਸਿੰਘ, ਸੁਖਜੀਤ ਸਿੰਘ, ਹਰਸ਼ਰਨ ਕੌਰ ਅਤੇ ਹਰਸ਼ਦੀਪ ਸਿੰਘ ਸ਼ਾਮਲ ਸਨ। ਸੰਗੀਤ ਅਧਿਆਪਕ ਸਰਬਜੀਤ ਸਿੰਘ ਮੀਲੂ ਦੀ ਅਗਵਾਈ ਵਿੱਚ ਵਿਦਿਅਰਥੀਆਂ ਨੇ ਸ਼ਹੀਦ ਊਧਮ ਸਿੰਘ ਦੇ ਬਲੀਦਾਨ ਅਧਾਰਤ ਕੋਰਿਓਗਰਾਫੀ ਪੇਸ਼ ਕੀਤੀ। ਇਸ ਮੌਕੇ ’ਤੇ ਸੰਸਥਾ ਦੀ ਡਾਕਟਰੇਟ ਡਿਗਰੀ ਕਰਨ ਲਈ ਜਾ ਰਹੀ ਅਧਿਆਪਕਾ ਕੋਮਲਪ੍ਰੀਤ ਕੌਰ ਨੂੰ ਵਿਦਾਇਗੀ ਵਜੋਂ ਸਨਮਾਨ ਚਿੰਨ ਭੇਟ ਕੀਤਾ ਗਿਆ। ਇਸ ਸਮੇਂ ਕਿਰਨਜੀਤ ਕੌਰ, ਵੀਰਇੰਦਰ ਸਿੰਘ, ਗਗਨਪ੍ਰੀਤ ਕੌਰ, ਦਲਜੀਤ ਕੌਰ, ਬਲਜਿੰਦਰ ਸਿੰਘ, ਬਰਿੰਦਰ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
101