Go Back
29
Jul
2024

Kang Memorial Educational Institutions planted saplings under Mission Hariyali at village Basi Gujran

Type : Acitivity

ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ ‘ਮਿਸ਼ਨ ਹਰਿਆਲੀ’ ਤਹਿਤ ਪੌਦੇ ਲਾਏ



ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਪਿੰਡ ਬਸੀ ਗੁੱਜਰਾਂ ਵਿਖੇ ‘ਮਿਸ਼ਨ ਹਰਿਆਲੀ’ ਤਹਿਤ ਪੌਦੇ ਲਾਏ ਜਾਣ ਦਾ ਦ੍ਰਿਸ਼

‘ਮਿਸ਼ਨ ਹਰਿਆਲੀ’ ਤਹਿਤ ‘ਪਾਣੀ ਬਚਾਓ, ਰੁੱਖ ਲਗਾਓ’ ਦਾ ਸੁਨੇਹਾ ਦਿੱਤਾ ਰੁੱਖਾਂ ਅਤੇ ਫਸਲਾਂ ਦੇ ਰੂਪ ਵਿੱਚ ਪ੍ਰਕਿਰਤੀ ਸਾਡੀ ਜੀਵਨਦਾਤੀ ਹੈ –ਰੌਣੀ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ‘ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਵਿੱਚ, ਮਿਸ਼ਨ ਹਰਿਆਲੀ ਤਹਿਤ, ਇੱਕ ਵਿਸ਼ੇਸ਼ ਇਕੱਤਰਤਾ ਦੌਰਾਨ ‘ਪਾਣੀ ਬਚਾਉਣ ਅਤੇ ਰੁੱਖ ਲਗਾਉਣ’ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬੀ ਫਿਲਮ-ਜਗਤ ਦੇ ਪ੍ਰਸਿੱਧ ਅਦਾਕਾਰ ਸ੍ਰੀ ਮਲਕੀਤ ਰੌਣੀ ਨੇ ਵਿਦਿਆਰਥੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਰੁੱਖ ਸਾਡੇ ਜੀਵਨਦਾਤੇ ਹਨ। ਇਹ ਸਾਨੂੰ ਜਿਊਂਦੇ ਰਹਿਣ ਲਈ ਆਕਸੀਜਨ ਦਿੰਦੇ ਹਨ, ਘਾਤਕ ਗੈਸਾਂ ਸੋਖਦੇ ਹਨ, ਜੀਵ-ਜੰਤੂਆਂ ਦਾ ਆਸਰਾ ਬਣਦੇ ਹਨ, ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ੲਨ, ਰੁੱਤਾਂ ਵਿੱਚ ਸੰਤੁਲਨ ਰੱਖਦੇ ਹਨ, ਹਵਾ ਨੂੰ ਸ਼ੁੱਧ ਕਰਦੇ ਹਨ ਆਦਿ ਤੋਂ ਇਲਾਵਾ ਫਰਨੀਚਰ ਅਤੇ ਮਨਮੋਹਕ ਅਕ੍ਰਿਤੀਆਂ ਬਣਦੇ ਹਨ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਮਨੁੱਖੀ ਜੀਵਨ ਦੀ ਹੋਂਦ ਰੁੱਖਾਂ ਕਾਰਨ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਕੁਦਰਤੀ ਤੌਰ ’ਤੇ ਫੁੱਲਾਂ ਦਾ, ਹਰਿਆਲੀ ਦਾ, ਫ਼ਲ਼ਾਂ ਦਾ ਅਤੇ ਜੰਗਲਾਂ ਦਾ ਕਦਰਦਾਨ ਹੁੰਦਾ ਹੈ, ਕੁਦਰਤ ਦੀ ਵਿਰਾਟਤਾ ਵੀ, ਪ੍ਰਕਿਰਤੀ ਦੁਆਰਾ ਵੇਖੀ ਅਤੇ ਅਨੁਭਵ ਹੁੰਦੀ ਹੈ, ਇਸਦੀ ਬਦੌਲਤ ਹੀ ਇਸ ਧਰਤੀ ’ਤੇ ਜਨ ਜੀਵਨ ਵਿਦਮਾਨ ਹੈ। ਸੰਸਥਾ ਦੀਆਂ ਪ੍ਰਿੰਸੀਪਲਾਂ ਅਮਨਦੀਪ ਕੌਰ ਅਤੇ ਨਵਪ੍ਰੀਤ ਕੌਰ ਨੇ ਦੱਸਿਆ ਕਿ ਸਾਡੇ ਸਕੂਲ, ਆਪਣਾ ਪੰਜਾਬ ਫਾਂਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਅਤੇ ਐਸੋਸੀਏਸ਼ਨਜ਼ ਆਫ ਪੰਜਾਬ ਦੀਆਂ ਇਕਾਈਆਂ ਹਨ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਹਰ ਸਾਲ ਬੱਝਵੇਂ ਰੂਪ ਵਿੱਚ ਪੌਦੇ ਲਾਉਣ ਦੀ ਮੁਹਿੰਮ ਸਾਡਾ ਹਿੱਸਾ ਬਣਦੀ ਹੈ। ਉਨ੍ਹਾਂ ਦੱਸਿਆ ਕਿ ਮਨੁੱਖ ਸਮਾਜ ਲਈ ‘ਹਰਿਆ ਭਰਿਆ, ਬਾਗੋ ਬਾਗ, ਵੇਲ਼ ਵਾਂਗ ਵਧੇਂ, ਤੁਸੀਂ ਫੁੱਲਾਂ ਵਾਂਗ ਮਹਿਕੋ’ ਆਦਿ ਅਸੀਸਾਂ ਵੀ ਸਾਨੂੰ ਪ੍ਰਕਿਰਤੀ ਨੇ ਹੀ ਦਿੱਤੀਆਂ ਹਨ। ਇਸ ਮੁਹਿੰਮ ਦੌਰਾਨ ਸਕੂਲ ਦੇ ਅਹਾਤਿਆਂ ਵਿੱਚ ਪੌਦੇ ਲਾਏ ਗਏ, ਘਰਾਂ ਵਿੱਚ ਅਤੇ ਖੇਤਾਂ ਵਿੱਚ ਲਾਉਣ ਲਈ ਵਿਦਿਆਰਥੀਆਂ ਨੂੰ ਹਜ਼ਾਰਾਂ ਪੌਦੇ ਵੰਡੇ ਗਏ। ਵਿਦਿਆਰਥੀਆਂ ਨੂੰ ਇਨ੍ਹਾਂ ਪੌਦਿਆਂ ਨੂੰ ਲਗਾਤਾਰ ਪਾਣੀ ਦਿੰਦੇ ਰਹਿਣ ਅਤੇ ਸੰਭਾਲਣ ਲਈ ਵੀ ਪ੍ਰੇਰਿਆ ਗਿਆ। ਇਸੇ ਦੌਰਾਨ ਸੰਸਥਾਵਾਂ ਦੀਆਂ ਬੱਸਾਂ ’ਤੇ ਮਿਸ਼ਨ ਹਰਿਆਲੀ ਦਾ ਸੁਨੇਹਾ ਦਿੰਦੇ ਸਟਿੱਕਰ ਵੀ ਲਾਏ ਗਏ। ਇਸ ਮੌਕੇ ’ਤੇ ਅਦਾਕਾਰ ਹਰਵਿੰਦਰ ਔਜਲਾ, ਬੇਅੰਤ ਕੌਰ, ਗਗਨਪ੍ਰੀਤ ਕੌਰ, ਇੰਦਰਵੀਰ ਸਿੰਘ, ਬਲਜਿੰਦਰ ਸਿੰਘ, ਸਰਬਜੀਤ ਸਿੰਘ ਮੀਲੂ, ਸਰਬਜੀਤ ਕੌਰ, ਪਵਨਦੀਪ ਕੌਰ, ਹਰਪ੍ਰੀਤ ਸਿੰਘ, ਮਧੂ ਬਾਲਾ, ਜਗਰੂਪ ਸਿੰਘ, ਅਮਰ ਸਿੰਘ, ਮਨਜੀਤ ਕੌਰ ਆਦਿ ਹਾਜ਼ਰ ਸਨ।

ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਵਿਸ਼ੇ ’ਤੇ ਸੰਬੋਧਨ ਕਰਦੇ ਹੋਏ ਪ੍ਰਸਿੱਧ ਫਿਲਮੀ ਅਦਾਕਾਰ ਸ੍ਰੀ ਮਲਕੀਤ ਰੌਣੀ