News & Events
Jul
2025
May
2025
May
2025
May
2025
May
2025
Apr
2025
Apr
2025
Apr
2025
May
2024
The foundation stone of the school library and laboratories block was laid
Type : Acitivity
ਸਕੂਲ ਦੀ ਲਾਇਬਰੇਰੀ ਅਤੇ ਲੈਬਾਰਟਰੀਆਂ ਦੇ ਬਲਾਕ ਦਾ ਨੀਂਹ-ਪੱਥਰ ਰੱਖਿਆ
ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦੀ ਲਾਇਬਰੇਰੀ ਅਤੇ ਸਾਇੰਸ ਲੈਬਾਰਟਰੀਆਂ ਦੀ ਇਮਾਰਤ ਦਾ ਨੀਂਹ-ਪੱਧਰ ਰੱਖਦੇ ਹੋਏ ਹੋਣਹਾਰ ਵਿਦਿਆਰਥੀ
ਮਾਪਿਆਂ ਕੋਲ ਵਿਦਿਆਰਥੀਆਂ ਲਈ ਛੁੱਟੀਆਂ ਦਾ ਕੰਮ ਵੀ ਭੇਜਿਆ
ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ
ਗੁੱਜਰਾਂ ਵਿਖੇ ਸਥਾਪਤ ਅੰਗਰੇਜ਼ੀ ਮਾਧਿਅਮ ‘ਡਰੀਂਮਲੈਂਡ ਪਬਲਿਕ ਸਕੂਲ’ ਦੀ
ਲਾਇਬਰੇਰੀ ਅਤੇ ਲੈਬਾਰਟਰੀਆਂ ਦੇ ਬਲਾਕ ਦਾ ਨੀਂਂਹ-ਪੱਥਰ ਸਕੂਲ ਦੇ ਉੱਤਮ
ਵਿਦਿਆਰਥੀਆਂ ਵੱਲੋਂ ਰੱਖਿਆ ਗਿਆ। ਦੱਸਿਆ ਗਿਆ ਕਿ ਇਹ ਉਹ
ਵਿਦਿਆਰਥੀ ਹਨ, ਜਿਨ੍ਹਾਂ ਨੇ ਮਾਰਚ 2024 ਦੀ ਸਾਲਾਨਾ ਪ੍ਰੀਖਿਆ ਵਿੱਚ, 95
ਫੀਸਦੀ ਤੋਂ ਵਧੇਰੇ ਅੰਕ ਲੈ ਕੇ ਵਜ਼ੀਫਾ ਪ੍ਰਾਪਤ ਕੀਤਾ ਹੋਇਆ ਹੈ। ਇਨ੍ਹਾਂ
ਵਿਦਿਆਰਥੀਆਂ ਵਿੱਚ ਅਰਮਾਨਦੀਪ ਸਿੰਘ, ਅਭੀਨੂਰ, ਹਰਸ਼ਰਨ ਕੌਰ, ਨਵਦੀਪ ਕੌਰ,
ਸ਼ਵਨਪ੍ਰੀਤ ਕੌਰ, ਅੰਮ੍ਰਿਤਪ੍ਰੀਤ ਕੌਰ, ਮਨਦੀਪ ਕੌਰ, ਕੰਵਰਜੀਤ ਸਿੰਘ, ਜਸਨੂਰ ਕੌਰ,
ਕੰਵਲਦੀਪ ਕੌਰ, ਕੰਵਲਪ੍ਰੀਤ ਕੌਰ, ਸਹਿਜਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਗੁਰਅੰਮ੍ਰਿਤ
ਪੋਸਵਾਲ ਅਤੇ ਪ੍ਰਭਲੀਨ ਕੌਰ ਸ਼ਾਮਲ ਸਨ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਹੋਰਾਂ ਨੇ
ਦੱਸਿਆ ਕਿ ਸਕੂਲ ਦੇ ਪਹਿਲੇ ਵੱਡੇ ਭਾਗ ਦੀ ਇਮਾਰਤ ਦੇਸ/ਵਿਦੇਸ਼ ਦੇ ਸਮਰੱਥ
ਮਿਹਰਬਾਨਾਂ ਦੇ ਸਹਿਯੋਗ ਨਾਲ ਉਸਾਰੀ ਗਈ ਹੈ ਅਤੇ ਇਮਾਰਤ ਦੇ ਦੂਸਰੇ ਭਾਗ ਵਜੋਂ,
ਲਾਇਬਰੇਰੀ ਅਤੇ ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ
ਇਹ ਵੀ ਦੱਸਿਆ ਕਿ ਪ੍ਰਬੰਧਕੀ ਕਮੇਟੀ ਦਾ ਖਾਸਾ ਵਿਦਿਆਰਥੀ ਮੁਖੀ ਹੋਣ ਕਾਰਨ,
ਨੀਂਹ-ਪੱਥਰ ਰੱਖਣ ਦਾ ਮਾਣ ਵੀ ਸੰਸਥਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤਾ
ਗਿਆ ਹੈ। ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਵਾਰ ਸਰਕਾਰ
ਵੱਲੋਂ ਗਰਮੀ ਦੀਆਂ ਛੁੱਟੀਆਂ ਅਚਾਨਕ ਹੀ 21 ਮਈ ਨੂੰ ਕਰ ਦਿੱਤੀਆਂ ਸਨ, ਜਿਸ
ਕਾਰਨ ਆਮ ਵਾਂਗ ਇਹ ਸੰਸਥਾ ਵੀ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਕੰਮ ਨਹੀਂ ਸੀ
ਦੇ ਸਕੀ, ਪਰ ਨੀਂਹ-ਪੱਥਰ ਦੇ ਇਸ ਮੌਕਾ-ਮੇਲ ’ਤੇ ਆਏ ਵੱਡੀ ਗਿਣਤੀ ਵਿੱਚ
ਮਾਪਿਆਂ ਕੋਲ, ਲਿਖਤੀ ਰੂਪ ਵਿੱਚ ਛੁੱਟੀਆਂ ਦਾ ਕੰਮ ਦੇ ਦਿੱਤਾ ਗਿਆ ਹੈ। ਸੰਸਥਾ ਦੇ
ਸਪੋਰਟਸ ਅਧਿਆਪਕ ਇੰਦਰਵੀਰ ਸਿੰਘ ਨੇ ਮਾਪਿਆਂ ਨੂੰ ਵਿਦਿਆਰਥੀਆਂ ਦੀ
ਪਹਿਰੇਦਾਰੀ ਕਰਨ ਦੇ ਗੁਰ ਦੱਸੇ। ਇਸ ਮੌਕੇ ’ਤੇ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਂ,
ਲਿਖਤੀ ਰੂਪ ਵਿੱਚ ਇੱਕ ਸੁਨੇਹਾ ਵੀ ਵੰਡਿਆ ਗਿਆ, ਜਿਸ ਵਿੱਚ ਮਾਪਿਆਂ ਨੂੰ
ਸੁਚੇਤ ਕੀਤਾ ਗਿਆ ਸੀ, ਕਿ ਉਹ ਆਪੋ-ਆਪਣੇ ਘਰਾਂ ਵਿੱਚ ਵਿਦਿਆਰਥੀਆਂ
ਦੀ ਪਹਿਰੇਦਾਰੀ ਕਿਵੇਂ ਕਰਨ? ਤੇਜ਼ ਗਰਮੀ ਵਿੱਚ ਸਟਾਫ ਵੱਲੋਂ ਠੰਢੇ ਮਿੱਠੇ ਪਾਣੀ
ਦੀ ਛਬੀਲ ਵੀ ਲਾਈ ਗਈ। ਇਸ ਮੌਕੇ ’ਤੇ ਚੌਧਰੀ ਤੀਰਥ ਰਾਮ, ਮਿਸਤਰੀ ਮੋਹਣ
ਸਿੰਘ ਖੁਮਾਣੋ, ਸਰਪੰਚ ਜਸਵੰਤ ਸਿੰਘ ਲਾਡੀ, ਆੜ੍ਹਤੀ ਬਹਾਦਰ ਸਿੰਘ ਤੁੰਗ, ਬਲਵਿੰਦਰ
ਸਿੰਘ, ਰਣਜੀਤ ਸਿੰਘ ਕਤਲੌਰ, ਜਤਿੰਦਰ ਸਿੰਘ, ਗਗਨਦੀਪ ਧਨੌਲਾ, ਮਨਜਿੰਦਰ ਸਿੰਘ
ਬਾਜਵਾ, ਸ੍ਰੀਮਤੀ ਪ੍ਰੀਤਮ ਕੌਰ, ਮਨਿੰਦਰ ਸਿੰਘ ਚੱਕ ਲੋਹਟ, ਮੀਤਪਾਲ ਕੌਰ, ਗਗਨਦੀਪ
ਕੌਰ, ਪ੍ਰਿੰਸੀਪਲ ਨਵਪ੍ਰੀਤ ਕੌਰ, ਬੇਅੰਤ ਕੌਰ ਅਤੇ ਸੰਸਥਾ ਦੇ ਹੋਰ ਸਟਾਫ ਮੈਂਬਰ ਸ਼ਾਮਲ
ਸਨ।