News & Events
Jul
2025
May
2025
May
2025
May
2025
May
2025
Apr
2025
Apr
2025
Apr
2025
May
2024
Kang Memorial Educational Institution celebrated its 27th Foundation Day
Type : Acitivity
ਕੰਗ ਯਾਦਗਾਰੀ ਸਿੱਖਿਆ-ਸੰਸਥਾ ਨੇ 27ਵਾਂ ਸਥਾਪਨਾ-ਦਿਵਸ ਮਨਾਇਆ
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਦੇ ਸਥਾਪਨਾ ਦਿਵਸ ਮਨਾਏ ਜਾਣ ਸਮੇਂ ਸਕੂਲ ਦੀ ਵਿਦਿਆਰਥੀ ਕੌਂਸਲ, ਸਟਾਫ ਮੈਂਬਰਾਂ ਨਾਲ ਯਾਦਗਾਰੀ ਫੋਟੋ ਖਿਚਾਉਣ ਸਮੇਂ
ਚਾਲੂ ਵਿੱਦਿਅਕ-ਸ਼ੈਸ਼ਨ ਦੀ ਵਿਦਿਆਰਥੀ ਕੌਂਸਲ ਦੀ ਚੋਣ ਕੀਤੀ ਗਈ
ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਪਿੰਡ ਬਸੀ ਗੁੱਜਰਾਂ ਵਿਖੇ ਸਥਾਪਤ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਦਾ 27ਵਾਂ ਸਥਾਪਨਾਂ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਵੱਖ ਵੱਖ ਹਾਊਸਾਂ ਦੇ ਵਿਦਿਆਰਥੀ ਮੁਖੀਆਂ ਨੇ, ਤਨਦੇਹੀ ਨਾਲ ਆਪੋ-ਆਪਣੇ ਫ਼ਰਜ਼ ਨਿਭਾਉਣ ਦਾ ਸੰਕਲਪ ਲਿਆ। ਰੋਮਨ ਸਿੱਧੂ ਵਿਦਿਆਰਥਣ ਮੁਖੀ ਅਤੇ ਮਹਿਕਪ੍ਰੀਤ ਸਿੰਘ ਵਿਦਿਆਰਥੀ ਮੁਖੀ ਚੁਣਿਆ ਗਿਆ। ਖੇਡ ਮੁਖੀ ਵਿਦਿਆਰਥੀਆਂ ਵਿੱਚ ਸਾਹਿਲਪ੍ਰੀਤ ਸਿੰਘ ਅਤੇ ਮਨਪ੍ਰੀਤ ਕੌਰ, ਅਨੁਸ਼ਾਸਨ ਮੁਖੀ ਦਲਵੀਰ ਕੌਰ ਅਤੇ ਵੱਖ ਵੱਖ ਸਰਗਰਮੀਆਂ ਦੀ ਸੰਚਾਲਕ ਮੁਖੀ ਦੇ ਤੌਰ ’ਤੇ ਸੁਖਮਨ ਕੌਰ ਨੂੰ ਚੁਣਿਆ ਗਿਆ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਉਸ ਸਮੇਂ ਦੀ ਪ੍ਰਬੰਧਕੀ ਕਮੇਟੀ ਨੇ, ਸਵਾਰਥ-ਰਹਿਤ ਅਤੇ ਮਿਸ਼ਨਰੀ-ਖਾਸਾ ਅਪਣਾ ਕੇ, ਪਿੰਡ ਬਸੀ ਗੁੱਜਰਾਂ ਵਿੱਚ 27 ਸਾਲ ਪਹਿਲਾਂ ਕੇਵਲ 34 ਵਿਦਿਆਰਥੀਆਂ ਨਾਲ ਇਹ ਸੰਸਥਾ ਸ਼ੁਰੂ ਕੀਤੀ ਸੀ। ਦੱਸਿਆ ਗਿਆ ਕਿ ਇਸ ਸੰਸਥਾ ਦੀ ਸਫਲਤਾ ਬਹੁਤ ਸਾਰੇ ਸਬੱਬਾਂ ਦੀ ਬਦੌਲਤ ਸੰਭਵ ਹੋਈ ਹੈ। ਸਿੱਖਿਆ ਦੀ ਅਹਿਮੀਅਤ ਨੂੰ ਸਮਝਣ ਵਾਲੇ ਦੇਸ਼/ਵਿਦੇਸ਼ ਦੇ ਸਮਰੱਥ ਅਤੇ ਦਿਆਲੂ ਲੋਕਾਂ ਨੇ ਇਸ ਸੰਸਥਾ ਲਈ 3 ਏਕੜ ਜ਼ਮੀਨ ਲੈ ਕੇ ਦਿੱਤੀ ਹੈ ਅਤੇ ਇਸਦੀ ਪ੍ਰਭਾਵੀ ਇਮਾਰਤ ਦਾ ਨਿਰਮਾਣ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਹਰ ਵਿਦਿਆਰਥੀ ਦੇ ਭਵਿੱਖ ਦੀ ਹਸਤੀ ਵਜੋਂ ਨਕਸ਼ ਤਰਾਸ਼ਦੀ ਹੈ। ਉਨ੍ਹਾਂ ਭਵਿੱਖ ਦੇ ਪ੍ਰੋਗਰਾਮ ਦੱਸਦਿਆਂ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਤੋਂ ਹਰ ਸੰਭਵ ਸਹਿਯੋਗ ਦੀ ਮੰਗ ਕੀਤੀ। ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਪ੍ਰਬੰਧਕੀ ਕਮੇਟੀ ਵੱਲੋਂ, ਲੋਕਾਂ ਦੇ ਸਹਿਯੋਗ ਨਾਲ ਰਿਕਾਰਡ ਸਮੇਂ ਵਿੱਚ, ਡਰੀਂਮਲੈਂਡ ਪਬਲਿਕ ਸਕੂਲ ਦੀ ਇਮਾਰਤ ਬਣਾਉਣੀ, ਮਿਸਾਲੀ ਕਾਰਜ ਹੈ। ਜੋ ਕਿ ਪ੍ਰਬੰਧਕੀ ਕਮੇਟੀ ਦੇ ਮਾਨਵੀ ਖਾਸੇ ਕਾਰਨ ਹੀ ਸੰਭਵ ਹੋਇਆ ਹੈ। ਡਰੀਂਮਲੈਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਨਵਪ੍ਰੀਤ ਕੌਰ ਦੱਸਿਆ ਕਿ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦੇਣੀ, ਵੱਡਾ ਕਾਰਜ ਹੈ, ਜੋ ਕਿ ਸੰਸਥਾ ਦੇ ਮਿਸ਼ਨਰੀ ਖਾਸੇ ਕਾਰਨ ਹੀ ਸੰਭਵ ਹੋਇਆ ਹੈ। ਸੰਸਥਾ ਦੇ ਪ੍ਰਾਇਮਰੀ ਵਿੰਗ ਦੀ ਮੁਖੀ ਬੇਅੰਤ ਕੌਰ ਨੇ, ਉਨ੍ਹਾਂ ਸਮਰੱਥ ਮਿਹਰਬਾਨਾਂ ਦਾ ਖਾਸ ਤੌਰ ’ਤੇ ਹੀ ਧੰਨਵਾਦ ਕੀਤਾ ਜਿਹੜੇ ਇਸ ਸੰਸਥਾ ਦੇ ਵਿਦਿਆਰਥੀਆਂ ਨੂੰ ਉਚੇਰੀ-ਸਿੱਖਿਆ ਲਈ ਅਪਣਾਉਂਦੇ ਹਨ। ਇਸ ਮੌਕੇ ’ਤੇ ਵਿਦਿਅਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਲੱਡੂ ਵੀ ਵੰਡੇ ਗਏ। ਇਸ ਸਮੇਂ ਰੁਪਿੰਦਰ ਕੌਰ, ਨਰਿੰਦਰ ਸਿੰਘ, ਦਲਜੀਤ ਕੌਰ, ਕਿਰਨਜੋਤ ਕੌਰ, ਸੁੰਦਰਜੀਤ ਕੌਰ, ਗਗਨਪ੍ਰੀਤ ਕੌਰ, ਇੰਦਰਵੀਰ ਸਿੰਘ, ਸਰਬਜੀਤ ਸਿੰਘ ਆਦਿ ਸ਼ਾਮਲ ਸਨ।