Go Back
22
Apr
2024

Earth Day was celebrated in Kang memorial educational institutions

Type : Acitivity

ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਵਿੱਚ ‘ਧਰਤ ਦਿਵਸ’ ਮਨਾਇਆ



ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਬਸੀ ਗੁੱਜਰਾਂ ਵਿਖੇ ‘ਧਰਤ ਦਿਵਸ’ ਮਨਾਏ ਜਾਣ ਸਮੇਂ, ਧਰਤ ਬਚਾਓ ਕੋਰਿਓਗਰਾਫੀ ਪੇਸ਼ ਕਰਨ ਵਾਲੇ ਵਿਦਿਆਰਥੀ

ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ-ਸੰਸਥਾਵਾਂ ਬਸੀ ਗੁੱਜਰਾਂ ਵਿਖੇ ‘ਧਰਤ ਦਿਵਸ’ ਮਨਾਇਆ ਗਿਆ। ਬੀਤੇ ਦਿਨਾਂ ਤੋਂ ਹੀ ਸੰਸਥਾ ਦੇ ਸਾਇੰਸ ਅਧਿਆਪਕਾਂ ਪ੍ਰਿਸੀਪਲ ਨਵਪ੍ਰੀਤ ਕੌਰ, ਦਲਜੀਤ ਕੌਰ, ਕੋਮਲਪ੍ਰੀਤ ਕੌਰ, ਕਿਰਨਜੋਤ ਕੌਰ, ਪ੍ਰਭਜੋਤ ਕੌਰ ਅਤੇ ਹਰਜੋਤ ਕੌਰ ਵੱਲੋਂ ਇਹ ਦਿਨ ਮਨਾਉਣ ਦੀ ਤਿਆਰੀ ਚੱਲਦੀ ਰਹੀ ਸੀ। ਵਿਦਿਆਰਥੀਆਂ ਨੇ ਇਸ ਮੌਕੇ ’ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਸੁਨੇਹਾ ਦਿੰਦੇ ਪੋਸਟਰ ਅਤੇ ਫਾਲਤੂ ਵਸਤਾਂ ਤੋਂ, ਵਰਤੋਂ ਦਾ ਸਮਾਨ ਬਣਾਇਆ। ਇਸ ਮੌਕੇ ’ਤੇ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਕਿਹਾ ਕਿ ਸੂਝਵਾਨ ਮਨੁੱਖ ਆਪਣੀਆਂ 3 ਮਾਵਾਂ ਧਰਤੀ, ਜਨਮਦਾਤੀ ਅਤੇ ਮਾਂ ਬੋਲੀ ਦੀ ਕਦਰ ਕਰਦਿਆਂ ਹੀ ਸੰਪੂਰਨ ਹੋਣ ਦਾ ਮਾਣ ਹਾਸਲ ਕਰ ਸਕਦਾ ਹੈ, ਪਰ ਧਰਤੀ ਮਾਂ ਦਾ ਰੁਤਬਾ, ਬਾਕੀ ਮਾਵਾਂ ਤੋਂ ਕਿਤੇ ਵੱਧ ਉੱਚਾ, ਸੁੱਚਾ ਅਤੇ ਬੇਗਰਜ ਹੈ। ਇਸ ਮੌਕੇ ’ਤੇ ਉਨ੍ਹਾਂ ਮੌਜੂਦਾ ਸਮੇਂ ਵਿੱਚ ਵਾਤਾਵਰਣ ਨੂੰ ਦਰਪੇਸ਼ ਚੁਣੌਤੀਆਂ ਦੀ ਵਿਆਖਿਆ ਕੀਤੀ ਅਤੇ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਮਨੁੱਖੀ ਫ਼ਰਜ਼ਾਂ ਦਾ ਅਹਿਸਾਸ ਕਰਾਇਆ। ਸੰਸਥਾ ਦੀ ਪ੍ਰਿੰਸੀਪਲ ਅਮਨਦੀਪ ਕੌਰ ਨੇ ਦੱਸਿਆ ਕਿ ਸਾਡੀ ਧਰਤੀ ਦੀ ਉਮਰ ਕਰੋੜਾਂ ਸਾਲ ਹੈ, ਜਦੋਂ ਕਿ ਮਨੁੱਖੀ ਸਮੂਹ ਦੇ ਵਿਕਾਸ ਦਾ ਇਤਿਹਾਸ ਲੱਗਭੱਗ 70000 ਸਾਲ ਪਹਿਲਾਂ ਦਾ ਹੈ। ਦੱਸਿਆ ਗਿਆ ਕਿ ਭਾਵੇਂ ਵਿਗਿਆਨ ਦੇ ਇਸ ਯੁੱਗ ਨੇ ਮਨੁੱਖ ਦੀ ਜ਼ਿੰਦਗੀ ਨੂੰ ਸਰਲ ਬਣਾ ਦਿੱਤਾ ਹੈ, ਪਰ ਮਨੁੱਖ ਨੇ ਆਪਣੇ ਸਵਾਰਥ ਕਾਰਨ ਇਸ ਧਰਤੀ ਦੀ ਪ੍ਰਕਿਰਤੀ, ਇਸਦੇ ਸੋਮਿਆਂ ਨੂੰ ਨਸ਼ਟ ਕੀਤਾ ਹੈ, ਪਾਣੀ ਨੂੰ ਦੂਸ਼ਿਤ ਕੀਤਾ ਹੈ, ਹਵਾਵਾਂ ਵਿੱਚ ਰਸਾਇਣਾ ਘੋਲੀਆਂ ਹਨ ਅਤੇ ਧਰਤੀ ਦੇ ਵੱਡੇ ਹਿੱਸੇ ਨੂੰ ਕੂੜੇ ਦੇ ਢੇਰਾਂ ਵਿੱਚ ਤਬਦੀਲ ਕਰ ਦਿੱਤਾ ਹੈ। ਪ੍ਰਿੰਸੀਪਲ ਨਵਪ੍ਰੀਤ ਕੌਰ ਨੇ ਦੱਸਿਆ ਕਿ ਮਨੁੱਖ ਦਾ ਧਰਤੀ ਤੋਂ ਬੇਮੁੱਖ ਹੋਣ ਦਾ ਸਿੱਟਾ, ਕੈਂਸਰ, ਸਾਹ ਪ੍ਰਣਾਲੀ ਦੇ ਰੋਗ, ਹੱਡੀਆਂ ਦੇ ਰੋਗ, ਪੇਟ ਰੋਗ ਆਦਿ ਵਜੋਂ ਸਾਡੇ ਸਾਹਮਣੇ ਹੈ। ਫਜਿਕਸ ਅਧਿਆਪਕਾ ਦਲਜੀਤ ਕੌਰ ਨੇ ਵਾਤਾਵਰਣ ਸਬੰਧੀ ਇੱਕ ਕਵਿਤਾ ਸੁਣਾਈ ਅਤੇ ਕੋਮਲਪ੍ਰੀਤ ਕੌਰ ਨੇ ਲੇਖ ਪੜਿ੍ਹਆ। ਸੰਗੀਤ ਅਧਿਆਪਕ ਸਰਬਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਦਰਜਨਾ ਵਿਦਿਆਰਥੀਆਂ ਨੇ ‘ਧਰਤੀ ਬਚਾਓ’ ਕੋਰਿਓਗ੍ਰਾਫੀ ਕੀਤੀ। ਵਿਦਿਆਰਥੀਆਂ ਨੇ ਰੁੱਖਾਂ ਦੇ ਸਬੰਧ ਵਿੱਚ ਗੁਰਭਜਨ ਗਿੱਲ ਅਤੇ ਮਰਹੂਮ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀਆਂ ਰੁੱਖਾਂ ਦੇ ਸਬੰਧ ਵਿੱਚ ਲਿਖੀਆਂ ਕਵਿਤਾਵਾਂ ਪੜ੍ਹੀਆਂ। ਇਸ ਸਮੇਂ ਬੇਅੰਤ ਕੌਰ, ਬਲਜਿੰਦਰ ਸਿੰਘ, ਨਰਿੰਦਰ ਸਿੰਘ, ਵਰਿੰਦਰ ਕੌਰ, ਕਿਰਨਜੀਤ ਕੌਰ, ਗੁਰਪਿੰਦਰ ਕੌਰ, ਨਰਿੰਦਰ ਸਿੰਘ, ਗਗਨਪ੍ਰੀਤ ਕੌਰ, ਇੰਦਰਵੀਰ ਸਿੰਘ ਆਦਿ ਸ਼ਾਮਲ ਸਨ।