Go Back
2
Jun
2022

2 days summer camp for senior classes ends

Type : Acitivity

ਸੀਨੀਅਰ ਕਲਾਸਾਂ ਦਾ 2 ਰੋਜ਼ਾ ਸਮਰ-ਕੈਂਪ ਸਮਾਪਤ

ਵੱਖ ਵੱਖ ਵਿਸ਼ਾ-ਮਾਹਿਰਾਂ ਆਪੋ-ਆਪਣੇ ਅਨੁਭਵ ਸਾਂਝੇ ਕੀਤੇ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ, ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਬਸੀ ਗੁੱਜਰਾਂ ਦੇ 6ਵੀਂ ਤੋਂ +2 ਤੱਕ ਦੇ ਵਿਦਿਆਰਥੀਆਂ ਦਾ, ਸਾਂਝੇ ਤੌਰ ’ਤੇ 2 ਰੋਜ਼ਾ ਸਮਰ-ਕੈਂਪ ਲਾਇਆ ਗਿਆ। ਕੈਂਪ ਵਿੱਚ, ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚ ਪ੍ਰਵਾਨ ਚੜ੍ਹੇ ਵਿਅਕਤੀ, ਆਪਣੀਆਂ ਅਨੁਭਵੀ ਗੱਲਾਂ ਦੱਸਣ ਲਈ, ਵਿਦਿਆਰਥੀਆਂ ਦੀ ਪ੍ਰੇਰਨਾ ਹਿਤ ਪਹੁੰਚੇ। ਕੈਂਪ ਦੇ ਪਹਿਲੇ ਦਿਨ 5 ਮਾਸਟਰ ਡਿਗਰੀਆਂ ਪ੍ਰਾਪਤ, ਵਿਸ਼ੇਸ਼ ਪੰਜਾਬੀ ਪਹਿਰਾਵੇ ਵਿੱਚ ਰਹਿਣ ਵਾਲੇ ਅਤੇ ਕਰ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਸਿੱਖਿਆ ਦਾ ਸਮਾਜ ਵਿੱਚ ਹਮੇਸ਼ਾਂ ਹੀ ਉਚੇਰਾ ਸਥਾਨ ਰਿਹਾ ਹੈ ਅਤੇ ਰਹੇਗਾ, ਕਿਉਂਕਿ ਸਿੱਖਿਆ ਸਮਾਜ ਵਿੱਚ ਨਿਮਰਤਾ, ਧੀਰਜ, ਦਇਆ, ਮਿਲਵਰਤਣ ਤੇ ਖੁਸ਼ੀਆਂ-ਖੇੜਿਆਂ ਦਾ ਪਸਾਰ ਕਰਦੀ ਹੈ ਅਤੇ ਵਿਦਿਆਰਥੀਆਂ ਨੂੰ ਜਿਊਂਣ ਜੋਗੇ ਬਣਾਉਂਦੀ ਹੈ, ਜ਼ੁਮੇਂਵਾਰੀਆਂ ਦਾ ਅਹਿਸਾਸ ਕਰਾਉਂਦੀ ਹੈ। ਦਿਆਨੰਦ ਅਤੇ ਕ੍ਰਿਸ਼ਚਨ ਮੈਡੀਕਲ ਕਾਲਜ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਅਤੇ ਵਿਗਿਆਨੀ ਡਾ: ਬਲਵਿੰਦਰ ਸਿੰਘ ਔਲਖ ਨੇ ਵਿਦਿਆਰਥੀਆਂ ਨੂੰ, ਜਿਊਂਣ-ਜੋਗੇ ਬਣਨ ਲਈ, ਉਸਾਰੂ-ਸਾਹਿਤ ਪੜ੍ਹਨ ਲਈ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਵਿਗਿਆਨ ਅਸਲ ਵਿੱਚ ਕੁਦਰਤ ਦੀ ਭਾਸ਼ਾ ਦਾ ਤਰਜਮਾਂ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਸਨਅਤ ਉਸਾਰ ਕੇ ਕਾਰਪੋਰੇਟ-ਜਗਤ, ਮਨੁੱਖੀ-ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਦੂਸਰੇ ਦਿਨ ‘ਪੀਪਲਜ਼ ਫਾਰ ਰੂਰਲ ਇੰਡੀਆ’ ਦੀ ਰਿਪੋਰਟਰ ਕੰਵਲਜੀਤ ਕੌਰ, ਪ੍ਰਿੰਸੀਪਲ ਰਿਪਨਜੋਤ ਕੌਰ ਸੋਨੀ ਬੱਗਾ ਪਟਿਆਲਾ, ਡਾ: ਮੁਖਤਿਆਰ ਸਿੰਘ ਧੰਜੂ, ਡਾ: ਚਰਨਜੀਤ ਕੌਰ ਧੰਜੂ, ਨਿਰਦੇਸ਼ਕ ਸਵਰਨ ਸਿੰਘ ਭੰਗੂ, ਵਿਦਿਆਰਥੀਆਂ ਦੇ ਪੰਜਾਬ ਪੱਧਰੀ ਚੇਤਨਾ ਕਾਫਲਿਆਂ ਦੀ ਸੰਚਾਲਕ ਡਾ: ਰਮਾ ਰਤਨ, ਡੀ ਐੱਸ ਪੀ ਕੁਲਜਿੰਦਰ ਸਿੰਘ, ਡਾ: ਕੁਲਦੀਪ ਸਿੰਘ, ਇੰਜ: ਕ੍ਰਿਪਾਲ ਸਿੰਘ, ਸ੍ਰੀਮਤੀ ਅਮਰਜੀਤ ਕੌਰ, ਪ੍ਰਿੰਸੀਪਲ ਅਮਨਦੀਪ ਕੌਰ ਆਦਿ ਨੇ ਵਿਦਿਆਰਥੀਆਂ ਨਾਲ ਵੱਖ ਵੱਖ ਵਿਸ਼ਿਆਂ ’ਤੇ ਆਪੋ-ਆਪਣੇ ਅਨੁਭਵ ਸਾਂਝੇੇ ਕੀਤੇ। ਇਸੇ ਦੌਰਾਨ ਸਾਰੇ ਵਿਸ਼ਾ-ਮਾਹਿਰਾਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸਮਰ ਕੈਂਪ ਦੇ ਇਹ ਦੋਨੋਂ ਦਿਨ ਰੌਚਿਕ-ਜਾਣਕਾਰੀ ਪਰਭੂਰ ਰਹੇ। ਇਸ ਮੌਕੇ ’ਤੇ ਪਿ੍ਰੰਸੀਪਲ ਹਰਦੀਪ ਸਿੰਘ ਕਾਹਲੋਂ, ਬੇਅੰਤ ਕੌਰ, ਨਵਪ੍ਰੀਤ ਕੌਰ, ਨਰਿੰਦਰ ਕੌਰ, ਸ਼ਿਵਾਨੀ ਤੁਲੀ, ਵਿਸ਼ਾਲੀ ਦੱਤ, ਮਨਿੰਦਰ ਸਿੰਘ, ਨਰਿੰਦਰ ਸਿੰਘ, ਇੰਦਰਵੀਰ ਸਿੰਘ, ਸਰਬਜੀਤ ਸਿੰਘ, ਦਲਜੀਤ ਕੌਰ, ਗੁਰਸ਼ਰਨ ਕੌਰ, ਮਨਜੀਤ ਕੌਰ, ਕਿਰਨਜੋਤ ਕੌਰ ਆਦਿ ਹਾਜ਼ਰ ਸਨ।

ਪਿੰਡ ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਵਿਖੇ, ਸੀਨੀਅਰ ਵਿੰਗ ਦੇ ਸਮਰ ਕੈਂਪ ਦੌਰਾਨ, ਵਿਦਿਆਰਥੀਆਂ ਨੂੰ ਆਪਣਾ ਅਨੁਭਵੀ ਗਿਆਨ ਵੰਡਦੇ ਹੋਏ ਵੱਖ ਵੱਖ ਵਿਸ਼ਾ ਮਾਹਿਰ