Go Back
29
May
2022

4 days primary class summer camp ends

Type : Acitivity

ਪ੍ਰਾਇਮਰੀ ਕਲਾਸਾਂ ਦਾ 4 ਰੋਜ਼ਾ ਸਮਰ-ਕੈਂਪ ਸਮਾਪਤ

ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲਦੀਆਂ, ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਬਸੀ ਗੁੱਜਰਾਂ, ਪ੍ਰਾਇਮਰੀ ਵਿੰਗਾਂ ਦੇ ਵਿਦਿਆਰਥੀਆਂ ਦਾ ਸਾਂਝੇ ਤੌਰ ’ਤੇ, ਚਾਰ-ਰੋਜ਼ਾ ਸਮਰ-ਕੈਂਪ ਲਾਇਆ ਗਿਆ। ਕੈਂਪ ਦੌਰਾਨ ਆਪਣੇ ਹੁੰਨਰ ਦੇ ਮਾਹਿਰ ਕਮਾਂਡੋ ਕੋਚ ਸ੍ਰੀ ਨੀਲ ਕਮਲ ਧੀਮਾਨ ਨੇ ਵਿਦਿਆਰਥੀਆਂ ਨੂੰ ਜੂਡੋ ਕਰਾਟੇ ਸਿਖਾਏ ਅਤੇ ਵਿਦਿਆਰਥੀਆਂ ਨੂੰ, ਲੋੜ ਪੈਣ ’ਤੇ ਆਪਣੀ ਰੱਖਿਆ, ਆਪ ਕਰਨ ਦੀਆਂ ਵਿਧੀਆਂ ਦੱਸੀਆਂ। ਮੈਡਮ ਜਗਦੀਪ ਕੌਰ, ਵਿਸ਼ਾਲੀ ਦੱਤ ਅਤੇ ਸ਼ਿਲਪਾ ਵੱਲੋਂ ਤਿਆਰ ਕਰਾਇਆ ਗਿਆ ‘ਪ੍ਰਸਨੈਲਿਟੀ ਡਿਵੈਲਪਮੈਂਟ’ ਸਲਾਈਡ=ਸ਼ੋਅ ਵਿਖਾਇਆ ਗਿਆ, ਵਿਦਿਆਰਥੀਆਂ ਨੂੰ ‘ਚੰਗੀ ਅਤੇ ਬੁਰੀ ਛੋਹ’ ਬਾਰੇ ਦੱਸਿਆ ਗਿਆ, ਅੰਦਰੂਨੀ ਖੇਡਾਂ ਕਰਾਈਆਂ ਗਈਆਂ, ਵਿਗਿਆਨ-ਸਬੰਧਤ ਸਰਗਰਮੀਆਂ ਕਰਾਈਆਂ ਗਈਆਂ ਅਤੇ ਆਰਟ ਐਂਡ ਕਰਾਫਟ ਨਾਲ ਸਬੰਧਤ ਪ੍ਰਯੋਗ ਕਰਵਾਏ ਗਏ। ਕੈਂਪ ਦੌਰਾਨ ਜਿੱਥੇ ਵਿਦਿਆਰਥੀਆਂ ਨੇ ਮੈਦਾਨੀ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ, ਉੱਥੇ ਅਧਿਆਪਨ ਅਮਲੇ ਵਿੱਚੋਂ ਸਮੇਂ ਸਮੇਂ ’ਤੇ ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ, ਸਰਬਜੀਤ ਸਿੰਘ, ਸਿਮਰਨਜੀਤ ਕੌਰ, ਸਰਬਜੀਤ ਕੌਰ ਆਦਿ ਨੇ ਵਿਦਿਆਰਥੀਆਂ ਨੂੰ ਚੰਗੀਆਂ ਆਦਤਾਂ ਅਪਨਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸਕੂਲ ਦੇ ਬਹੁ-ਮੰਤਵੀ ਹਾਲ ਵਿੱਚ ਪ੍ਰੋਜੈਕਟਰ ’ਤੇ ਗਿਆਨ-ਵਰਧਕ ਫਿਲਮਾਂ ਵੀ ਵਿਖਾਈਆਂ ਗਈਆਂ। ਸਮਰ-ਕੈਂਪ ਦੇ ਅਖਰੀ ਦਿਨ ਸੇਵਾਮੁਕਤ ਲੈਕਚਰਾਰ ਅਤੇ ਆਰਟਿਸਟ ਸ: ਇੰਦਰਜੀਤ ਸਿੰਘ ਬਾਲਾ ਨੇ ਵਿਦਿਆਰਥੀਆਂ ਨੂੰ ਸੂਖ-ਕਲਾਵਾਂ ਦੀ ਮਹੱਤਤਾ ਬਾਰੇ ਦੱਸਿਆ, ਪੇਂਟਿੰਗ ਕਰਨ ਦੇ ਗੁਰ ਸਿਖਾਏ ਅਤੇ ਛੁੱਟੀਆਂ ਦੌਰਾਨ, ਡੂੰਘੇ ਪਾਣੀਆਂ ਤੋਂ ਬਚਣ ਲਈ ਪ੍ਰੇਰਿਆ। ਕੈਂਪ ਦੇ ਸਮਾਪਤੀ ਸਮੇਂ ਵਿਦਿਆਰਥੀਆਂ ਨੇ ਕਲਾ-ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ’ਤੇ ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਵਿਸ਼ਾਲੀ ਦੱਤ, ਵਰਿੰਦਰ ਕੌਰ, ਪ੍ਰਿੰਸੀਪਲ ਅਮਨਦੀਪ ਕੌਰ, ਬੇਅੰਤ ਕੌਰ ਆਦਿ ਹਾਜ਼ਰ ਸਨ।

ਪਿੰਡ ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਵਿਖੇ, ਪ੍ਰਾਇਮਰੀ ਵਿੰਗ ਦੇ ਸਮਰ ਕੈਂਪ ਦੌਰਾਨ, ਵਿਦਿਆਰਥੀਆਂ ਨੂੰ ਪੇਂਟਿੰਗ-ਜੁਗਤਾਂ ਦੱਸਦੇ ਹੋਏ ਆਰਟਿਸਟ ਸ: ਇੰਦਰਜੀਤ ਸਿੰਘ ਬਾਲਾ