Go Back
22
May
2022

One day seminar on teaching commitment

Type : Acitivity

ਅਧਿਆਪਨ-ਪ੍ਰਤੀਬੱਧਤਾ ’ਤੇ ਇੱਕ ਰੋਜ਼ਾ ਸੈਮੀਨਾਰ

‘‘ਅਧਿਆਪਨ, ਭਵਿੱਖ ਦੀ ਪੀੜ੍ਹੀ ਨਾਲ ਜੁੜਿਆ ਹੋਇਆ, ਸਿੱਖਣ ਅਤੇ ਸਿਖਾਉਣ ਵਾਲਾ ਅਮਰ-ਕਿੱਤਾ ਹੈ। ਇਸ ਕਿੱਤੇ ਦੁਆਰਾ, ਸ਼ਗਿਰਦਾਂ ਨੂੰ ਵਰੋਸਾਈ ਗਈ ਲਿਆਕਤ, ਵੰਨ/ਸੁਵੰਨੀ ਚੇਤਨਾਂ ਵਜੋਂ ਸਮਾਜ ਵਿੱਚ ਦਹਾੜਦੀ ਹੈ।’’ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ: ਕੁਲਦੀਪ ਸਿੰਘ ਅਤੇ ਜਲੰਧਰ ਦੂਰਦਰਸ਼ਨ ਦੇ ਚਰਚਿਤ ਰਹੇ ਪ੍ਰੋਗਰਾਮ ‘ਆਜਾ ਮੇਰੇ ਪਿੰਡ ਦੀ ਬਹਾਰ ਵੇਖ ਲੈ’ ਦੇ ਨਿਰਦੇਸ਼ਕ, ਚਿੰਤਕ ਅਤੇ ਲੇਖਕ ਸ੍ਰੀ ਸਤਨਾਮ ਚਾਨਾ ਨੇ ਪ੍ਰਗਟ ਕੀਤੇ। ਉਹ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਅਤੇ ਡਰੀਮਲੈਂਡ ਪਬਲਿਕ ਸਕੂਲ ਦੇ ਸਟਾਫ ਨੂੰ, ਅਧਿਆਪਨ-ਪ੍ਰਤੀਬੱਧਤਾ ਵਿਸ਼ੇ ’ਤੇ ਕਰਵਾਏ ਗਏ, ਇੱਕ ਰੋਜ਼ਾ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਹਰ ਅਧਿਆਪਕ ਲਈ, ਕਲਾਸ ਰੂਮ ਹੀ ਉਸਦੀ ਪਰਖ ਹੁੰਦਾ ਹੈ ਕਿ ਉਸਦੀ ਵਿਸ਼ੇ ’ਤੇ ਕਿੰਨੀ ਕੁ ਪਕੜ ਹੈ ਅਤੇ ਸਿੱਖਿਆ ਦੇਣ ਵਿੱਚ ਕਿੰਨੀ ਰੌਚਿਕਤਾ ਨਾਲ, ਉਹ, ਸਮਝ ਨੂੰ, ਸਹਿਜੇ ਹੀ ਵਿਦਿਆਰਥੀਆਂ ਦੀ ਸਮਝ ਦਾ ਹਿੱਸਾ ਬਣਾ ਦਿੰਦਾ ਹੈ। ਇਸ ਤੋਂ ਇਲਾਵਾ ਸ਼ਗਿਰਦ ਆਪਣੇ ਅਧਿਆਪਕਾਂ ਦੇ ਪਹਿਰਾਵੇ, ਬੋਲਣ ਦੇ ਲਹਿਜੇ, ਖਾਧ-ਖੁਰਾਕ, ਦੂਸਰਿਆਂ ਨਾਲ ਵਰਤਾਅ ਆਦਿ ਦੁਆਰਾ ਵੀ ਸਿੱਖਦੇ ਹਨ, ਇਸ ਲਈ ਜ਼ਰੂਰੀ ਹੈ ਕਿ ਹਰ ਅਧਿਆਪਕ ਆਪਣੀ ਵਡਮੁੱਲੀ ਜੁੰਮੇਂਵਾਰੀ ਦਾ ਅਹਿਸਾਸ ਕਰੇ ਅਤੇ ਪੂਰੇ ਗਿਆਨ ਨਾਲ ਹੀ ਆਪਣੀ ਕਲਾਸ ਵਿੱਚ ਜਾਵੇ। ਇਹ ਵੀ ਜ਼ਰੂਰੀ ਹੈ ਕਿ ਹਰ ਅਧਿਆਪਕ ਆਪਣੇ ਵਿਦਿਆਰਥੀਆਂ ਦੇ ਪਿਛੋਕੜ ਬਾਰੇ ਜਾਣੇ, ਉਨ੍ਹਾਂ ਦਾ ਦਿਲ ਜਿੱਤੇ ਅਤੇ ਯੋਗ ਅਗਵਾਈ ਕਰੇ। ਸੰਸਥਾਵਾਂ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਸਟਾਫ ਮੈਂਬਰਾਂ ਨੂੰ ਮਿਸ਼ਨਰੀ ਪਹੁੰਚ ਨਾਲ ਕੰਮ ਕਰਨ ਲਈ ਪ੍ਰੇਰਿਆ। ਸੈਮੀਨਾਰ ਨੂੰ ਦੋਹਾਂ ਸੰਸਥਾਵਾਂ ਦੇ ਪ੍ਰਿੰਸੀਪਲਾਂ ਸ: ਹਰਦੀਪ ਸਿੰਘ ਕਾਹਲੋਂ ਅਤੇ ਸ਼੍ਰੀਮਤੀ ਅਮਨਦੀਪ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਬੇਅੰਤ ਕੌਰ, ਸਰਬਜੀਤ ਕੌਰ, ਨਵਪ੍ਰੀਤ ਕੌਰ, ਦਲਜੀਤ ਕੌਰ, ਮਨਪ੍ਰੀਤ ਕੌਰ, ਮਨਿੰਦਰ ਸਿੰਘ, ਇੰਦਰਵੀਰ ਸਿੰਘ, ਗੁਰਸ਼ਰਨ ਕੌਰ, ਏਕਤਾ, ਜਸਪ੍ਰੀਤ ਕੌਰ, ਸਰਬਜੀਤ ਸਿੰਘ, ਪਰਮਜੀਤ ਤੁਲੀ, ਨਰਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ ਕਰਵਾਏ ਗਏ ਇੱਕ ਰੋਜ਼ਾ ਅਧਿਆਪਨ ਸੈਮੀਨਾਰ ਦੌਰਾਨ ਸੰਬੋਧਨ ਕਰਦੇ ਵਕਤਾ ਡਾ: ਕੁਲਦੀਪ ਸਿੰਘ ਅਤੇ ਸ਼੍ਰੀ ਸਤਨਾਮ ਚਾਨਾ