News & Events
Jun
2022
Jun
2022
May
2022
May
2022
May
2022
May
2022
Apr
2022
Farewell to +2 Students
Type : Acitivity
Apr
2022
Apr
2022
May
2022
Celebrates the anniversary of the exemplary pilot of World War II
Type : Acitivity
ਦੂਸਰੇ ਵਿਸ਼ਵ ਯੁੱਧ ਦੇ ਮਿਸਾਲੀ ਪਾਇਲਟ ਦੀ ਬਰਸੀ ਮਨਾਈ
ਦੂਸਰੇ ਵਿਸ਼ਵ ਯੁੱਧ ਦੇ ਮਿਸਾਲੀ ਪਾਇਲਟ ਦੀ ਬਰਸੀ ਮਨਾਈ
ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼
ਬਸੀ ਗੁੱਜਰਾਂ ਵਿਖੇ ਦੂਸਰੇ ਵਿਸ਼ਵ ਯੁੱਧ ਦੇ ਮਿਸਾਲੀ ਸੋਵੀਅਤ ਪਾਇਲਟ ‘ਅਲੈਕਸੇਈ
ਮੈਰੇਸਯੇਵ’ ਦੀ ਬਰਸੀ ਮਨਾਈ ਗਈ। ਇਸ ਮੌਕੇ ’ਤੇ ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ
ਅਮਨਦੀਪ ਕੌਰ ਨੇ ਦੱਸਿਆ ਕਿ ਇਸ ਪਾਇਲਟ ਦੀ ਦਲੇਰੀ ਅਤੇ ਸੂਰਬੀਰਤਾ ਦੀ ਕਹਾਣੀ
ਅਦਭੁੱਤ ਹੈ ਜਿਸਨੂੰ, ਉਸ ਸਮੇਂ ਦੇ ਜੰਗੀ ਪੱਤਰ-ਪ੍ਰੇਰਕ ‘ਬੋਰਿਸ ਪੋਲੇਵੋਈ’ ਨੇ, ਇੱਕ
ਨਾਵਲ ‘ਅਸਲੀ ਇਨਸਾਨ ਦੀ ਕਹਾਣੀ’ ਵਿੱਚ ਦਰਜ ਕੀਤਾ ਹੈ। ਇਹ ਵੀ ਦੱਸਿਆ ਗਿਆ
ਕਿ ਇਹ ਪੁਸਤਕ ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਇੱਕ ਕਰੋੜ ਤੋਂ ਵੀ ਵੱਧ
ਦੀ ਗਿਣਤੀ ਵਿੱਚ ਛਪ ਚੁੱਕੀ ਹੈ, ਜਿਹੜੀ ਹਰ ਵਰਗ ਦੇ ਉੱਦਮੀਆਂ ਲਈ ਮਿਸਾਲ ਹੈ। ਇਹ
ਵੀ ਦੱਸਿਆ ਗਿਆ ਕਿ ਇਸ ਕਿਤਾਬ ਦੀ ਅਸਲ ਕਹਾਣੀ ਤੋਂ ਪ੍ਰੇਰਿਤ ਹੋ ਕੇ 50 ਫੀਸਦੀ
ਅਪੰਗਤਾ ਵਾਲੇ ਵਿਦਿਆਰਥੀਆਂ ਨੇ ਵੀ ਵਕਾਰੀ ਡਿਗਰੀਆਂ ਪ੍ਰਾਪਤ ਕੀਤੀਆਂ ਹਨ।
ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਦੂਸਰੇ ਵਿਸ਼ਵ ਯੁੱਧ ਦੌਰਾਨ
ਅਲੈਕਸੇਈ ਮੈਰੇਸਯੇਵ ਦਾ ਜਹਾਜ਼, ਬਰਫਾਨੀ ਇਲਾਕੇ ਵਿੱਚ ਡਿਗ ਗਿਆ ਸੀ ਅਤੇ ਉਹ 18
ਦਿਨ ਅਤੇ ਰਾਤਾਂ ਨੂੰ ਡਿਗਦਾ, ਢਹਿੰਦਾ, ਰੀਂਘਦਾ ਅਤੇ ਆਪਣੇ-ਆਪ ਨੂੰ ਜਿਊਂਦਾ ਰੱਖਕੇ,
ਆਪਣੇ ਦੇਸ਼ ਦੀ ਆਰਮੀ ਦੇ ਕੈਂਪ ਕੋਲ ਪਹੁੰਚ ਗਿਆ ਸੀ। ਗੈਂਗਰੀਨ ਰੋਗ ਕਾਰਨ ਉਸਦੇ
ਦੋਨੋਂ ਪੈਰ ਕੱਟਣੇ ਪਏ ਸਨ, ਉਪਰੰਤ ਇੱਕ ਕਠੋਰ ਅਭਿਆਸ ਦੌਰਾਨ ਉਹ ਆਰਜੀ ਪੈਰਾਂ
ਨਾਲ, ਨੱਚਣਾ ਤੱਕ ਸਿੱਖ ਗਿਆ ਸੀ ਅਤੇ ਦ੍ਰਿੜ ਇਰਾਦੇ ਕਾਰਨ ਉਸ ਨੂੰ ਮੁੜ ਜਹਾਜ਼ ਉਡਾਉਣ
ਦੀ ਆਗਿਆ ਦੇ ਦਿੱਤੀ ਗਈ ਸੀ, ਫਲਸਰੂਪ ਉਸਨੇ ਨਾਜ਼ੀ ਜਰਮਨੀ ਦੇ 11 ਜਹਾਜ਼ ਮਾਰ
ਗਿਰਾਏ ਸਨ। ਦੱਸਿਆ ਗਿਆ ਕਿ ਇਹ ਦੂਸਰੇ ਵਿਸ਼ਵ ਯੁੱਧ ਦਾ ਮਿਸਾਲੀ ਹੀਰੋ 19 ਮਈ
2001 ਵਿੱਚ, ਇਸ ਧਰਤੀ ਤੋਂ ਰੁਖਸਤ ਹੋ ਗਿਆ ਸੀ। ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ
ਨੂੰ ਇਸ ਯੋਧੇ ਦੀ ਘਾਲਣਾ ਤੋਂ ਪ੍ਰੇਰਨਾ ਲੈਣ ਲਈ ਕਿਹਾ। ਇਸ ਮੌਕੇ ’ਤੇ ਮਰਹੂਮ ਪਾਇਲਟ
ਬਾਰੇ ਵੀਡੀਓ ਵਿਖਾਈ ਗਈ। ਫਜਿਕਸ ਲੈਕਚਰਾਰ ਦਲਜੀਤ ਕੋਰ ਨੇ ਕਵਿਤਾ ਸੁਣਾਈ ਅਤੇ
ਗਣਿਤ ਲੈਕਚਰਾਰ ਨਰਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਇਸ ਵਿਸ਼ੇਸ਼ ਅਸੈਂਬਲੀ ਨੂੰ
ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ, ਨਵੀਂ ਜਾਣਕਾਰੀ ਦੇ ਰੂਪ ਵਿੱਚ ਮਾਣਿਆਂ।
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, ਦੂਸਰੇ ਵਿਸ਼ਵ ਯੁੱਧ ਤੇ ਨਾਇਕ
ਪਾਇਲਟ ‘ਅਲੈਕਸੇਈ ਮੈਰਸਯੇਵ’ ਦੀ ਬਰਸੀ ਮਨਾਏ ਜਾਣ ਸਮੇਂ ਦਾ ਇੱਕ ਦ੍ਰਿਸ਼
