News & Events
Jun
2022
Jun
2022
May
2022
May
2022
May
2022
May
2022
Apr
2022
Farewell to +2 Students
Type : Acitivity
Apr
2022
Apr
2022
May
2022
Silver Jubilee celebrated by Kang Memorial Educational Institution
Type : Acitivity
ਕੰਗ ਯਾਦਗਾਰੀ ਸਿੱਖਿਆ-ਸੰਸਥਾ ਵੱਲੋਂ ਸਿਲਵਰ ਜੁਬਲੀ ਮਨਾਈ ਗਈ
ਸੰਸਥਾ ਵਿੱਚੋਂ ਪੜ੍ਹੇ ਵਿਦਿਆਰਥੀਆਂ ਦੀ ਅਗਵਾਈ ਵਿੱਚ ਹੋਇਆ ਪ੍ਰਭਾਵਸ਼ਾਲੀ-ਸਮਾਗਮ
‘‘ਹਰ ਵਿਦਿਆਰਥੀ ਲਈ, ਉਸਦੀ ਸਿੱਖਿਆ-ਸੰਸਥਾ ਵਿੱਚਲਾ ਹਰ ਦਿਨ ਮਹੱਤਵਪੂਰਨ ਹੁੰਦਾ ਹੈ, ਜਿਹੜਾ ਉਸਦੇ ਗਿਆਨ ਵਿੱਚ ਵਾਧਾ ਕਰਦਾ ਹੈ ਅਤੇ ਸਮਾਂ-ਸਾਰਣੀ ਬਣਾ ਕੇ, ਘਰ ਦੇ ਸਮੇਂ ਦੀ ਕੀਤੀ ਸਹੀ ਵਰਤੋਂ, ਹਰ ਵਿਦਿਆਰਥੀ ਦੇ ਸਵੈਮਾਣ ਵਿੱਚ ਵਾਧਾ ਕਰਦੀ ਹੈ। ਅਜਿਹੀ ਸੰਜੀਦਗੀ ਦੇ ਪਿੱਛੇ, ਜੀਵਨ ਦੇ ਕਿਸੇ ਪੜਾਅ ’ਤੇ, ਸਨਮਾਨਯੋਗ ਆਹੁਦਾ, ਤੁਹਾਡੀ ਉਡੀਕ ਕਰ ਰਿਹਾ ਹੁੰਦਾ ਹੈ।’’ ਇਹ ਸ਼ਬਦ ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਰਾਜਬੀਰ ਸਿੰਘ ਨੇ ਪ੍ਰਗਟ ਕੀਤੇ। ਉਹ ਪਿੰਡ ਬਸੀ ਗੁੱਜਰਾਂ ਦੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼, ਦੇ ਸਿਲਵਰ ਜੁਬਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਵਰਨਣਯੋਗ ਹੈ ਕਿ ਇਹ ਦੋਨੋ ਵਕਤਾ, ਮੇਜ਼ਬਾਨ ਸਕੂਲ ਤੋਂ ਪੜ੍ਹੇ ਹੋਏ ਸਨ, ਜਿਨ੍ਹਾਂ ਵਿੱਚੋਂ ਸ਼੍ਰੀਮਤੀ ਗੁਰਪ੍ਰੀਤ ਕੌਰ ਨਾਇਬ ਤਹਿਸੀਲਦਾਰ ਅਤੇ ਸ: ਰਾਜਬੀਰ ਸਿੰਘ ਸਹਿਕਾਰਤਾ ਵਿਭਾਗ ਵਿੱਚ ਇੰਸਪੈਕਟਰ ਦੇ ਤੌਰ ’ਤੇ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਵਿਅਕਤੀਗਤ ਉਚੇਰੀਆਂ ਉਡਾਰੀਆਂ ਲਈ ਸਕੂਲੀ ਜੀਵਨ, ਬੇਹੱਦ ਅਹਿਮ ਹੁੰਦਾ ਹੈ, ਇਸ ਲਈ ਹਰ ਵਿਦਿਆਰਥੀ ਲਈ ਆਗਿਆਕਾਰ ਅਤੇ ਜਵਾਬਦੇਹ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ: ਦੀ ਸਫਲਤਾ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸੰਸਥਾ ਦੇ ਬਾਨੀ ਪਰਿਵਾਰ ਵਿੱਚੋਂ ਅਤੇ ਪ੍ਰਬੰਧਕੀ ਕਮੇਟੀ ਮੈਂਬਰ ਮਨਜੀਤ ਸਿੰਘ ਕੰਗ ਵੱਲੋਂ, ਕੇਕ ਕੱਟ ਕੇ, ਇਸ ਸਿਲਵਰ ਜੁਬਲੀ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਚੱਲਦੇ ਸਮਾਗਮ ਦੌਰਾਨ, ਇਕੱਤਰ ਸਿੰਘ ਦੀ ਅਗਵਾਈ ਵਿੱਚ ‘ਚੰਡੀਗੜ੍ਹ ਸਕੂਲ ਆਫ ਡਰਾਮਾਂ’ ਦੀ ਟੀਮ ਵੱਲੋਂ, ਮਰਹੂਮ ਗੁਰਸ਼ਰਨ ਸਿੰਘ ਦੇ ਲਿਖੇ, ਵਹਿਮਾਂ/ਭਰਮਾਂ ਵਿਰੁੱਧ ਨਾਟਕ ‘ਪੰਡਤ ਬਲਾਕੀ ਰਾਮ’ ਅਤੇ ਥਾਣਿਆਂ ਵਿੱਚ ਹੁੰਦੀ, ਆਮ ਆਦਮੀਂ ਦੀ ਦੁਰਗਤੀ ਵਿਰੁੱਧ ਨਾਟਕ ‘ਇੱਕੜ ਦੁੱਕੜ ਭੰਬਾ ਭਓ’ ਖੇਡੇ ਗਏ, ਜਦੋਂ ਕਿ ਫਿਲਮ ਨਿਰਦੇਸ਼ਕ ਜਸਵੀਰ ਗਿੱਲ ਦੀ ਅਗਵਾਈ ਵਿੱਚ ‘ਸਤਿਕਾਰ ਰੰਗ ਮੰਚ, ਮੁਹਾਲੀ’ ਵੱਲੋਂ ਨਸ਼ਿਆਂ ਵਿਰੁੱਧ ਕੋਰਿਓਗਰਾਫੀ ਪੇਸ਼ ਕੀਤੀ ਗਈ। ਪ੍ਰਬੰਧਕੀ ਕਮੇਟੀ ਅਧੀਨ ਚੱਲਦੇ ਸੀ ਬੀ ਐੱਸ ਈ, ਡਰੀਮਲੈਂਡ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ ਨੇ ਸੰਸਥਾ ਦੇ 25 ਸਾਲਾ ਸਫਰ ਦੀ ਪ੍ਰਗਤੀ ਰਿਪੋਰਟ ਪੜ੍ਹੀ, ਡਾ: ਕੁਲਦੀਪ ਸਿੰਘ ਨੇ ਪੇਂਡੂ ਵਿÇੱਦਆ ਦੀਆਂ ਔਕੜਾਂ ਨੂੰ ਸੰਬੋਧਨ ਹੋਣ ਦੀ ਚੁਣੌਤੀ ਵਜੋਂ ਹੋਂਦ ਵਿੱਚ ਆਈ, ਇਸ ਮਿਸ਼ਨਰੀ ਸੰਸਥਾ ਦੇ ਖਾਸੇ ਦਾ ਵਰਨਣ ਕਰਦਿਆਂ ਕਿਹਾ ਕਿ ਸਵਾਰਥ ਦੀ ਚਕਾਚੌਂਧ ਵਿੱਚ ਅਤੇ ਹਾਸਲ ਹਾਲਤਾਂ ਵਿੱਚ, ਇਲਾਕੇ ਦੇ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਦੀਆਂ ਤਕਦੀਰਾਂ ਬਦਲਣ ਦਾ ਕਾਰਜ ਵੀ ਇਸੇ ਸੰਸਥਾ ਦੇ ਹਿੱਸੇ ਆਇਆ ਹੈ। ਪ੍ਰਬੰਧਕੀ ਕਮੇਟੀ ਮੈਂਬਰ ਅਤੇ ਪੰਜਾਬੀ ਫਿਲਮ ਸਨਅਤ ਦੀ ਪ੍ਰਸਿੱਧ ਹਸਤਾਖਰ ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ ਨੇ ਪ੍ਰਬੰਧਕ ਕਮੇਟੀ ਵੱਲੋਂ ਪ੍ਰਤੀਬੱਧਤਾ ਪ੍ਰਗਟਾਉਂਦਿਆਂ, ਸਟਾਫ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਸੰਸਥਾ ਦੇ, ਭਵਿੱਖ ਦੇ ਵਰਸਾਂ ਵਜੋਂ ਅੱਗੇ ਆ ਕੇ ਆਪਣੀ ਯੋਗਤਾ ਪ੍ਰਗਟਾਉਣ ਦਾ ਸੱਦਾ ਦਿੱਤਾ। ਸੰਸਥਾ ਦੀ ਸਾਬਕਾ ਸਟਾਫ ਮੈਂਬਰ ਤਰਸੇਮ ਕੌਰ ਨੇ ਸੰਬੋਧਨ ਕੀਤਾ। ਸਮਾਗਮ ਦੌਰਾਨ ਢੋਲ ਦੀ ਤਾਲ ’ਤੇ ਜਿੱਥੇ ਸੰਸਥਾ ਲਈ ਬੇਹੱਦ ਉਪਕਾਰੀ ਸਿੱਧ ਹੋਣ ਵਾਲੇ ਚੌਧਰੀ ਤੀਰਥ ਰਾਮ ਦਾ, ਆਏ ਮਹਿਮਾਨ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ, ਉੱਥੇ ਸੰਸਥਾ ਤੋਂ ਪੜ੍ਹ ਚੁੱਕੇ ਅਤੇ ਅੱਜ ਕੱਲ੍ਹ ਅਮਰੀਕਾ ਦੀ ਪੈਨਸਿਲਵੇਨੀਆਂ ਯੂਨੀਵਰਸਿਟੀ ਵਿੱਚ, ਮਨੁੱਖ ਨੂੰ ਰੋਗ-ਰਹਿਤ ਕਰਨ ਦੇ ਪ੍ਰੋਜੈਕਟ-ਵਿਗਿਆਨੀ ਡਾ: ਕਰਨਵੀਰ ਸੈਣੀ ਦਾ ਸਨਮਾਨ ਕੀਤਾ ਗਿਆ। ਸੰਸਥਾ ਦੀ ਪਿ੍ਰੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ, ਸਮੁੱਚੇ ਸਟਾਫ ਵੱਲੋਂ ਪੇਂਡੂ ਸਿੱਖਿਆ ਦੀ ਬਿਹਤਰੀ ਲਈ, ਪ੍ਰਤੀਬੱਧਤਾ ਦਾ ਸੰਕਲਪ ਲਿਆ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ 25 ਵਰਿ੍ਹਆਂ ਤੋਂ ਸੰਸਥਾ ਦੇ ਵਧਦੇ ਕਦਮਾਂ ਦੀ ਵਿਆਖਿਆ ਕੀਤੀ, ਪੜ੍ਹ ਚੁੱਕੇ ਵਿਦਿਆਰਥੀਆਂ, ਸੰਸਥਾ ਦੇ ਹਮਦਰਦਾਂ ਅਤੇ ਸ਼ੁਭਚਿੰਤਕਾਂ ਨੂੰ ਵਡਿਆਇਆ, ਜਿਨ੍ਹਾਂ ਦੀ ਬਦੌਲਤ ਧਰਤੀ ਦੇ 4 ਏਕੜ ਰਕਬੇ ਵਿੱਚ, ਸੰਜੀਦਾ ਸਿੱਖਿਆ ਦੀ ਇਹ ਛੋਟੀ ਸਲਤਨਤ ਉੱਸਰੀ ਹੈ ਅਤੇ ਹਰ ਸ਼ੈਸ਼ਨ ਵਿੱਚ, ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀ, ਮੁਫਤ ਸਿੱਖਿਆ ਲਈ ਅਪਣਾਏ ਜਾਂਦੇ ਹਨ। ਸੰਸਥਾ ਦੇ ਇਤਿਹਾਸ ਦੀਆਂ ਗੱਲਾਂ ਅਤੇ ਨਵੇਂ ਸੰਕਲਪਾਂ ਦੌਰਾਨ, ਸੰਸਥਾ ਦਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ’ਤੇ ਪ੍ਰਸਿੱਧ ਫਿਲਮ ਅਦਾਕਾਰ ਮਲਕੀਤ ਰੌਣੀ, ਸਿਮਰਨਜੀਤ ਸਿੰਘ ਚੀਮਾਂ, ਇੰਦਰਵੀਰ ਸਿੰਘ, ਨਵਪ੍ਰੀਤ ਕੌਰ, ਪਰਮਜੀਤ ਸਿੰਘ ਖੇੜੀ, ਕਰਮਜੀਤ ਸਿੰਘ ਭੰਗੂ, ਕੁਲਵਿੰਦਰ ਸਿੰਘ ਬਹਿਰਾਮਪੁਰ ਬੇਟ, ਹਰਵਿੰਦਰ ਸਿੰਘ ਔਜਲਾ, ਬੇਅੰਤ ਕੌਰ, ਜਗਮੀਤ ਕੌਰ, ਰਣਦੀਪ ਸਿੰਘ ਰਾਣਾ, ਸਰਪੰਚ ਜਸਵੰਤ ਸਿੰਘ ਲਾਡੀ, ਜਗਰੂਪ ਸਿੰਘ ਬਹਿਲੋਲਪੁਰ, ਨਿਰਪਾਲ ਸਿੰਘ, ਜਰਨੈਲ ਸਿੰਘ ਮਠਾਣ, ਸ਼੍ਰੀਮਤੀ ਸੁਰਿੰਦਰਪਾਲ ਕੌਰ, ਨਰਿੰਦਰ ਕੌਰ, ਅੰਮ੍ਰਿਤਪਾਲ ਕੌਰ, ਵਿਦਿਆਰਥੀਆਂ ਦੇ ਮਾਪੇ ਅਤੇ ਸਟਾਫ ਮੈਂਬਰ ਮੌਜੂਦ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਦੇ ਸਿਲਵਰ ਜੂਬਲੀ ਸਮਾਗਮ ਦੌਰਾਨ, ਸੰਸਥਾ ਤੋਂ ਪੜ੍ਹਕੇ, ਜੀਵਨ ਵਿੱਚ ਸਥਾਪਤ ਹੋ ਚੁੱਕੇ ਵਿਦਿਆਰਥੀਆਂ (ਸ੍ਰੀਮਤੀ ਗੁਰਪ੍ਰੀਤ ਕੌਰ ਅਤੇ ਸ: ਰਾਜਬੀਰ ਸਿੰਘ)ਦਾ ਸਨਮਾਨ ਕੀਤੇ ਜਾਣ ਦਾ ਅਤੇ ਖੇਡੇ ਗਏ ਨਾਟਕ ਦਾ ਦ੍ਰਿਸ਼

