Go Back
27
Apr
2022

Farewell to +2 Students

Type : Acitivity

+2 ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ

ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਪਿੰਡ ਬਸੀ ਗੁੱਜਰਾਂ ਵਿਖੇ, +2 ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ’ਤੇ +1 ਦੇ ਵਿਦਿਆਰਥੀਆਂ ਵੱਲੋਂ, ਜਾ ਰਹੀ ਕਲਾਸ ਦੀ ਹਰਨੂਰ ਕੌਰ ਨੇ, ਵਿਦਾਇਗੀ ਲੈ ਰਹੀ ਕਲਾਸ ਨੂੰ, ਹਰ ਸਫਲਤਾ ਲਈ ਸ਼ੁਭ ਕਾਮਨਾਵਾਂ ਭੇਟ ਕੀਤੀਆਂ। +2 ਦੀਆਂ ਵਿਦਿਆਰਥਣਾ ਨਵਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ +2 ਦੇ ਵਿਦਿਆਰਥੀਆਂ ਵੱਲੋਂ, ਸਕੂਲ ਸਮੇਂ ਦੇ ਅਨੁਭਵ ਸਾਂਝੇ ਕੀਤੇ ਗਏ। ਉਨ੍ਹਾਂ ਜਿੱਥੇ ਸੰਸਥਾ ਦੀ ਬਿਹਤਰੀ ਲਈ ਸੁਝਾਅ ਦਿੱਤੇ, ਉੱਥੇ ਵੱਖ ਵੱਖ ਵਿਸ਼ਿਆਂ ਦੇ ਯੋਗ ਸਟਾਫ ਦੀ ਸਰਾਹਨਾ ਕੀਤੀ। ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਅੱਗੇ, ਜੀਵਨ ਦਾ ਲੰਮਾਂ ਪੰਧ ਹੈ, ਜਿਸ ਵਿੱਚ ਟੀਚੇ, ਮਿਹਨਤ ਅਤੇ ਸੰਜੀਦਗੀ ਨੇ ਹੀ ਉਨ੍ਹਾਂ ਦੀ ਕਾਇਆਕਲਪ ਕਰਨੀ ਹੈ। ਉਨ੍ਹਾਂ ਵਿਦਿਅਰਥੀਆਂ ਨੂੰ, ਸਮਾਜ ਵਿੱਚ ਬਿਹਤਰ ਮਨੁੱਖੀ ਦਖਲ ਦੇਣ ਦੇ, ਯੋਗ ਹੋਣ ਲਈ ਪ੍ਰੇਰਿਆ ਅਤੇ ਵਿਦਿਆਰਥੀਆਂ ਲਈ ਨਿਮਰਤਾ, ਦਿਆਲਤਾ, ਸਹਿਯੋਗ ਅਤੇ ਹਮਦਰਦੀ ਜਿਹੇ ਗੁਣਾ ਦੇ ਧਾਰਨੀ ਹੋਣ ਦੀ ਕਾਮਨਾਂ ਕੀਤੀ ਗਈ। ਇਸ ਮੌਕੇ ’ਤੇ ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ, ਡਰੀਮਲੈਂਡ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ ਅਤੇ ਗਣਿਤ ਲੈਕਚਰਾਰ ਨਰਿੰਦਰ ਕੌਰ ਨੇ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਵਿਦਿਅਰਥੀਆਂ ਨੇ, ‘ਉਹ ਜਾਂਦੇ ਜਾਂਦੇ ਕਹਿ ਗਏ’ ਅਧੀਨ ਆਪੋ-ਆਪਣੇ ਲਿਖਤੀ ਅਨੁਭਵ ਨੋਟ ਕੀਤੇ ਅਤੇ ਸੰਸਥਾ ਨੂੰ ਯਾਦਗਾਰੀ ਤਸ਼ਵੀਰ ਭੇਟ ਕੀਤੀ। ਇਸ ਮੌਕੇ ’ਤੇ ਮਨਪ੍ਰੀਤ ਕੌਰ, ਦਲਜੀਤ ਕੌਰ, ਨਵਪ੍ਰੀਤ ਕੌਰ, ਇੰਦਰਵੀਰ ਸਿੰਘ, ਮਨਿੰਦਰ ਸਿੰਘ, ਮਨਪ੍ਰੀਤ ਕੌਰ, ਗੁਰਸ਼ਰਨ ਕੌਰ, ਨਰਿੰਦਰ ਸਿੰਘ, ਹਰਜੋਤ ਕੌਰ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, ਵਿਦਾਇਗੀ ਪਾਰਟੀ ਦੌਰਾਨ +2 ਦੇ ਵਿਦਿਆਰਥੀ, ਸੰਸਥਾ ਲਈ ਯਾਦਗਾਰੀ ਤਸ਼ਵੀਰ ਭੇਟ ਕਰਨ ਸਮੇਂ