Go Back
27
Apr
2022

Adopted gifted students for free education

Type : Acitivity

ਹੋਣਹਾਰ ਵਿਦਿਆਰਥੀਆਂ ਨੂੰ ਮੁਫਤ-ਸਿੱਖਿਆ ਲਈ ਅਪਣਾਇਆ

ਪਿੰਡ ਬਸੀ ਗੁੱਜਰਾਂ ਦੇ ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਵਿਖੇ, ਪ੍ਰਬੰਧਕੀ ਕਮੇਟੀ ਨੇ, ਚਾਲੂ ਸਿੱਖਿਆ-ਸ਼ੈਸ਼ਨ ਤੋਂ ਮੁਫਤ-ਸਿੱਖਿਆ ਲਈ ਅਪਣਾਏ, 30 ਵਿਦਿਆਰਥੀਆਂ ਨੂੰ, ਰਸਮੀਂ ਤੌਰ ’ਤੇ ਗੋਦ ਲਿਆ ਗਿਆ। ਵਿਦਿਆਰਥੀਆਂ ਅਤੇ ਮਾਪਿਆਂ ਦੀ ਹਾਜ਼ਰੀ ਵਿੱਚ, ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਪ੍ਰਤੀਬੱਧ ਅਤੇ ਮਿਸ਼ਨਰੀ ਪ੍ਰਬੰਧਕੀ ਕਮੇਟੀ ਅਧੀਨ ਚੱਲਦੀ ਇਹ ਸੰਸਥਾ, ਬੀਤੇ 22 ਵਰਿ੍ਹਆਂ ਤੋਂ, ਇਲਾਕੇ ਦੇ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ-ਸਿੱਖਿਆ ਸਕੀਮ ਅਧੀਨ ਅਪਣਾਉਂਦੀ ਆ ਰਹੀ ਹੈ। ਇਹ ਵੀ ਦੱਸਿਆ ਗਿਆ ਕਿ ਸੰਸਥਾ +2 ਤੋਂ ਬਾਅਦ ਵੀ ਯੋਗ ਵਿਦਿਆਰਥੀਆਂ ਨੂੰ, ਉਨ੍ਹਾਂ ਦੀ ਪੜ੍ਹਨ ਹੱਦ ਤੱਕ ਵਿਤੀ ਸਹਾਇਤਾ ਕਰਦੀ ਆ ਰਹੀ ਹੈ। ਇਹ ਵੀ ਦੱਸਿਆ ਗਿਆ ਕਿ ਪ੍ਰਬੰਧਕੀ ਕਮੇਟੀ ਦੇ ਸਵਾਰਥ ਰਹਿਤ ਖਾਸੇ ਕਾਰਨ, ਇਸ ਯੋਜਨਾ ਦੇ ਸਿੱਟੇ ਵਜੋਂ, ਦਰਜਨਾਂ ਹੀ ਵਿਦਿਆਰਥੀ, ਦੇਸ਼/ਵਿਦੇਸ਼ ਵਿੱਚ ਸਨਮਾਨਯੋਗ ਆਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ। ਸੰਸਥਾ ਦੀ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਯੋਗ ਪ੍ਰਕਿਰਿਆ ਦੁਆਰਾ ਚੁਣੇ ਗਏ, ਇਨ੍ਹਾਂ ਵਿਦਿਆਰਥੀਆਂ ਨੂੰ ਦੇਸ਼/ਵਿਦੇਸ਼ ਦੇ ਸਮਰੱਥ ਦਿਆਲੂਆਂ ਨੇ 4, 4 ਸਾਲ ਲਈ ਅਪਣਾਇਆ ਹੈ, ਜਿਨ੍ਹਾਂ ਵਿੱਚ, ਆਪੋ-ਆਪਣੇ ਜੀਵਨ ਵਿੱਚ ਸਥਾਪਤ ਹੋ ਚੁੱਕੇ, ਸੰਸਥਾ ਦੇ ਹੀ 10 ਵਿਦਿਆਰਥੀ ਸ਼ਾਮਲ ਹਨ। ਟਰੇਡ ਯੂਨੀਅਨ ਆਗੂ ਮਲਾਗਰ ਸਿੰਘ ਖੁਮਾਣੋ ਨੇ, ਨਿਜੀ ਪ੍ਰਬੰਧ ਅਧੀਨ ਚੱਲਦੀਆਂ ਸਮੁੱਚੀਆਂ ਸਿੱਖਿਆ-ਸੰਸਥਾਵਾਂ ਨੂੰ, ਇਸ ਮਿਸਾਲੀ ਸੰਸਥਾ ਤੋਂ ਪ੍ਰੇਰਿਤ ਹੋਣ ਦੀ ਅਪੀਲ ਕੀਤੀ। ਇਸ ਮੌਕੇ ’ਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਸ ਯੋਜਨਾਂ ਦੀ ਅਹਿਮੀਅਤ ਸਮਝਾਈ ਗਈ ਅਤੇ ਸਮੁੱਚੀ ਸਿੱਖਿਆ ਦੌਰਾਨ, ਧਿਰਾਂ ਤੋਂ ਹਰ ਸੰਭਵ, ਸਹਿਯੋਗ ਦੀ ਮੰਗ ਕੀਤੀ ਗਈ। ਹੋਰ ਵਕਤਾਵਾਂ ਵਿੱਚ ਸੰਸਥਾ ਦੀ ਜੂਨੀਅਰ ਵਿੰਗ ਦੀ ਇੰਚਾਰਜ਼ ਸ੍ਰੀਮਤੀ ਬੇਅੰਤ ਕੌਰ, ਮਨਿੰਦਰ ਸਿੰਘ ਅਤੇ ਮਾਪਿਆਂ ਦੀ ਨੁਮਾਂਇਦਾ ਵਜੋਂ ਸ੍ਰੀਮਤੀ ਕੁਲਵਿੰਦਰ ਕੌਰ ਸ਼ਾਮਲ ਸਨ। ਇਸ ਮੌਕੇ ’ਤੇ ਕਮਲਜੀਤ ਕੌਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਜੀਵਨ ਰਾਣੀ, ਪ੍ਰਿਤਪਾਲ ਸਿੰਘ, ਦਰਸ਼ਨ ਸਿੰਘ, ਰਾਜਿੰਦਰ ਸਿੰਘ, ਸੋਨੀਆਂ, ਮਨਪ੍ਰੀਤ ਕੌਰ ਆਦਿ ਸ਼ਾਮਲ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, ਇੱਕ ਜਜ਼ਬਾਤੀ ਮੌਕਾ ਮੇਲ ਸਮੇਂ, ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ, ਮੁਫਤ ਸਿੱਖਿਆ ਲਈ ਅਪਣਾਏ ਜਾਣ ਸਮੇਂ ਦਾ ਭਾਵੁਕ ਦ੍ਰਿਸ਼