News & Events
Jun
2022
Jun
2022
May
2022
May
2022
May
2022
May
2022
Apr
2022
Farewell to +2 Students
Type : Acitivity
Apr
2022
Apr
2022
Apr
2022
Bassi Gujjar Educational Institutions Celebrate Earth Day
Type : Acitivity
ਬਸੀ ਗੁੱਜਰਾਂ ਦੀਆਂ ਸਿੱਖਿਆ-ਸੰਸਥਾਵਾਂ ਨੇ ਮਨਾਇਆ ਧਰਤ-ਦਿਵਸ
ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਅਧੀਨ ਚੱਲ ਰਹੀਆਂ ਸਿੱਖਿਆ-ਸੰਸਥਾਵਾਂ ਵਿੱਚ ਧਰਤ-ਦਿਵਸ ਮਨਾਇਆ ਗਿਆ। ਸ: ਗਰੁਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ ਸਰਬਜੀਤ ਸਿੰਘ ਦੀ ਨਿਰਦੇਸ਼ਨਾ ਹੇਠ, ਸਾਇੰਸ ਅਧਿਆਪਕ ਤੇਜਿੰਦਰ ਸਿੰਘ ਬਾਜ ਦਾ ਲਿਖਿਆ ਨਾਟਕ ‘ਆਓ ਕੁੱਝ ਸੋਚੀਏ’ ਖੇਡਿਆ ਗਿਆ। ਇਸ ਨਾਟਕ ਵਿੱਚ ਧਰਤੀ ਦੀ ਸੰਭਾਲ, ਜੈਵਿਕ ਵਿਭਿੰਨਤਾ, ਮੁਬਾਈਲ ਦੀਆਂ ਤਰੰਗਾਂ ਦੇ ਬੁਰੇ ਪ੍ਰਭਾਵ ਆਦਿ ਬਾਰੇ ਦੱਸਿਆ ਗਿਆ। ਇਸ ਨਾਟਕ ਵਿੱਚ ਜੋਬਨਪ੍ਰੀਤ ਸਿੰਘ, ਭਵਨਪ੍ਰੀਤ ਕੌਰ, ਇਸ਼ਮੀਤ ਕੌਰ, ਪਲਕ ਅਤੇ ਜੈਸਮੀਨ ਕੌਰ ਨੇ ਆਪੋ-ਆਪਣੀਆਂ ਭੂਮਿਕਾਵਾਂ ਖੂਬ ਨਿਭਾਈਆਂ। ਜੋਬਨਪ੍ਰੀਤ ਕੌਰ, ਪਵਨੀਤ ਕੌਰ, ਸੰਗੀਤ ਅਧਿਆਪਕ ਸਰਬਜੀਤ ਸਿੰਘ, ਮਨਪ੍ਰੀਤ ਕੌਰ, ਇੰਦਰਵੀਰ ਸਿੰਘ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਿੰਸੀਪਲ ਅਮਨਦੀਪ ਕੌਰ ਨੇ ਭਵਿੱਖ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ, ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਾਉਣ ਲਈ ਅਤੇ ਰੁੱਖਾਂ ਦੀ ਸੰਭਾਲ ਕਰਨ ਲਈ ਪ੍ਰੇਰਿਆ। ਇਸ ਮੌਕੇ ’ਤੇ ਸੰਸਥਾ ਦੇ ਅਹਾਤੇ ਵਿੱਚ ਪੌਦੇ ਵੀ ਲਾਏ ਗਏ ਅਤੇ ਨਾਟਕ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ ਦੀ ਅਗਵਾਈ ਵਿੱਚ, ਡਰੀਮਲੈਂਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਧਰਤ ਦਿਵਸ ’ਤੇ, ਵਾਤਾਵਰਨ ਵਿਸ਼ੇ ’ਤੇ ਚਾਰਟ ਬਣਾਏ, ਕਵਿਤਾਵਾਂ ਪੜ੍ਹੀਆਂ ਅਤੇ ਵਾਤਾਵਰਨ ਦੀ ਸੰਭਾਲ ਲਈ ਸਕਿੱਟ ਪੇਸ਼ ਕੀਤੀ। ਵਿਦਿਆਰਥੀਆਂ ਨੂੰ ਫੈਲ ਰਹੇ ਪ੍ਰਦੂਸਣ ਸਬੰਧੀ ਵੀਡੀਓ ਫਿਲਮਾਂ ਵਿਖਾਈਆਂ ਗਈਆਂ। ਇਸ ਮੌਕੇ ’ਤੇ ਨਰਿੰਦਰ ਸਿੰਘ, ਮਨਿੰਦਰ ਸਿੰਘ, ਦਲਜੀਤ ਕੌਰ, ਨਵਪ੍ਰੀਤ ਕੌਰ, ਹਰਜੋਤ ਕੌਰ, ਇੰਦਰਵੀਰ ਸਿੰਘ, ਕਿਰਨਜੋਤ ਕੌਰ, ਬੇਅੰਤ ਕੌਰ, ਮਧੂਬਾਲਾ, ਸਰਬਜੀਤ ਕੌਰ, ਜਗਮੀਤ ਕੌਰ, ਸ਼ਿਲਪਾ, ਵਿਸ਼ਾਲੀ ਦੱਤ, ਅੰਤਰਪ੍ਰੀਤ ਕੌਰ, ਸਿਮਰਨਜੀਤ ਕੌਰ ਆਦਿ ਸ਼ਾਮਲ ਸਨ।
ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ, ਧਰਤ ਦਿਵਸ ’ਤੇ ਪੇਸ਼ ਕੀਤੇ ਗਏ ਨਾਟਕ ਦੇ ਕਲਾਕਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼
