Go Back
9
Mar
2022

International Women's Day celebrated at Kang Memorial Educational Institution

Type : Acitivity

ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ
ਔਰਤ ਵਰਗ ਨੂੰ ਬਰਾਬਰ ਦੀ ਧਿਰ ਵਜੋਂ ਮਾਨਤਾ ਦੇਣ 'ਤੇ ਜ਼ੋਰ

''ਸਮੁੱਚੇ ਰਿਸ਼ਤਿਆਂ ਦਾ ਕੇਂਦਰ ਬਣੀ ਔਰਤ, ਨੂੰ ਆਪਣੇ ਹਿੱਸੇ ਦੀ ਸਮਾਜਿਕ ਪਹਿਚਾਣ ਚਾਹੀਦੀ ਹੈ, ਉਸਨੂੰ ਸੁਪਨੇ ਸਿਰਜਣ ਵਾਲੀ ਬਣਾਇਆ ਜਾਣਾ ਚਾਹੀਦਾ ਹੈ, ਉਸਦੇ ਸੁਪਨਿਆਂ ਦੀ ਉਡਾਣ ਨੂੰ , ਸਹਿਯੋਗ ਦੇ ਖੰਭ ਦੇਣੇ ਚਾਹੀਦੇ ਹਨ | ਜਿੱਥੇ ਉਸਨੂੰ ਬਰਾਬਰੀ ਦੇ ਹੱਕ ਮਿਲਣੇ ਚਾਹੀਦੇ ਹਨ, ਉੱਥੇ ਉਸਦਾ ਘਰ ਅਤੇ ਘਰ ਤੋਂ ਬਾਹਰ ਮਾਣ/ਸਤਿਕਾਰ ਜ਼ਰੂਰੀ ਹੈ, ਉਸਦੇ ਸਵੈਮਾਣ ਨੂੰ ਆਂਚ ਤੱਕ ਨਹੀਂ ਆਉਣੀ ਚਾਹੀਦੀ |'' ਔਰਤਾਂ ਦੇ ਹੱਕਾਂ ਲਈ ਵੱਖ ਵੱਖ ਸਮਾਜਿਕ ਸੰਗਠਨਾਂ ਵਿੱਚ ਕੰਮ ਕਰਦੀਆਂ ਔਰਤ ਆਗੂਆਂ ਨੇ ਇਹ ਵਿਚਾਰ, ਨਜ਼ਦੀਕੀ ਪਿੰਡ ਬਸੀ ਗੁੱਜਰਾਂ ਵਿਖੇ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿੱਚ ਪ੍ਰਗਟ ਕੀਤੇ | ਉਹ ਸੰਸਥਾ ਵਿਖੇ ਕਰਵਾਏ ਗਏ 'ਕੌਮਾਂਤਰੀ ਮਹਿਲਾ ਦਿਵਸ ਸਮਾਗਮ' ਵਿੱਚ ਬੋਲ ਰਹੀਆਂ ਸਨ | ਵਿਚਾਰ ਰੱਖਣ ਵਾਲੀਆਂ ਆਗੂ ਔਰਤਾਂ ਵਿੱਚ ਵਿਦਿਆਰਥਣ ਆਗੂ ਕਨੂੰ ਪਿ੍ਆ, ਆਧਰਾ ਪ੍ਰਦੇਸ਼ ਤੋਂ ਏ ਐੱਸ ਵਸੰਤਾ, ਤੇਲਗੂ ਪੱਤਰਿਕਾ 'ਮਤਰੂਕਾ' ਦੀ ਸੰਪਾਦਕ ਇੰਜ: ਰਮਾ ਸੁੰਦਰੀ, ਕਿਸਾਨ ਅੰਦੋਲਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਵਾਲੀ, ਸਮਾਜਿਕ-ਨਿਆਂ ਅਤੇ ਔਰਤਾਂ ਦੇ ਹੱਕਾਂ ਲਈ ਸ਼ਿੱਦਤ ਨਾਲ ਕੰਮ ਕਰਨ ਵਾਲੀ ਪ੍ਰੋ: ਜਸਵੀਨ ਢਿੱਲੋਂ ਹੈਦਰਾਬਾਦ, ਅਧਿਆਪਕ ਆਗੂ ਸ੍ਰੀਮਤੀ ਕੁਲਜੀਤ ਕੌਰ, ਕਿਸਾਨ ਆਗੂ ਗੁਰਦੀਪ ਕੌਰ, ਔਰਤ ਮਸਲਿਆਂ ਨੂੰ ਆਪਣੀਆਂ ਡਾਕੂਮੈਂਟਰੀਆਂ ਵਿੱਚ ਉਭਾਰਨ ਵਾਲੀ ਨੋਵਿਤਾ ਸਿੰਘ ਪਟਿਆਲਾ, ਸੰਸਥਾ ਦੀ ਪਿ੍ੰਸੀਪਲ ਸ੍ਰੀਮਤੀ ਅਮਨਦੀਪ ਕੌਰ ਆਦਿ ਸ਼ਾਮਲ ਸਨ | ਹੋਰ ਵਕਤਾਵਾਂ ਵਿੱਚ ਸ਼ਹੀਦ ਭਗਤ ਸਿੰਘ ਦਾ ਭਾਣਜਾ ਪ੍ਰੋ: ਜਗਮੋਹਣ ਸਿੰਘ ਅਤੇ ਡਾ: ਕੁਲਦੀਪ ਸਿੰਘ ਸ਼ਾਮਲ ਸਨ | ਦੱਸਿਆ ਗਿਆ ਕਿ ਜਮਾਨੇ ਵਿੱਚ ਮਸ਼ੀਨੀ ਪੱਧਰ 'ਤੇ ਭਾਵੇਂ ਕਿੰਨੀ ਵੀ ਅਧੁਨਿਕਤਾ ਹੈ ਪਰ ਸਾਡੇ ਦੇਸ਼ ਵਿੱਚ ਹਰ ਉਮਰ ਵਰਗ ਦੀਆਂ ਔਰਤਾਂ 'ਤੇ ਹੁੰਦੇ ਅੱਤਿਆਚਾਰ, ਅਖਬਾਰਾਂ ਅਤੇ ਸ਼ੋਸ਼ਲ ਮੀਡੀਆ ਦੀਆਂ ਪ੍ਰਮੁੱਖ ਸੁਰਖੀਆਂ ਬਣਦੇ ਰਹਿੰਦੇ ਹਨ | ਘਰਾਂ ਵਿੱਚ ਔਰਤਾਂ ਘਰੇਲੂ ਹਿੰਸਾ ਦੀਆਂ ਦੀਆਂ ਸ਼ਿਕਾਰ ਹੁੰਦੀਆਂ ਹਨ, ਸੜਕਾਂ 'ਤੇ ਦੂਹਰੇ ਅਰਥਾਂ ਵਾਲੇ ਕੁਬੋਲ ਸਹਿੰਦੀਆਂ ਹਨ, ਦਫਤਰਾਂ ਵਿੱਚ ਜਿਣਸੀ ਛੇੜਛਾੜ ਦਾ ਸ਼ਿਕਾਰ ਹੁੰਦੀਆਂ ਹਨ, ਦਿਨ ਵਿੱਚ ਕਰਫਿਊ ਜਿਹੀ ਘੁਟਨ ਹੰਢਾਉਂਦੀਆਂ ਹਨ, ਹਰ ਸਮੇਂ ਕਿਸੇ ਨਾ ਕਿਸੇ ਰਿਸ਼ਤੇ ਦੀ ਅਧੀਨਗੀ ਸਹਿੰਦੀਆਂ ਹਨ, ਆਪਣੇ ਸੁਪਨਿਆਂ ਨੂੰ ਮਾਰ ਕੇ ਅਧੂਰੀ ਜ਼ਿੰਦਗੀ ਜਿਊਾਦੀਆਂ ਹਨ, ਦੁਸ਼ਕਰਮ ਦਾ ਅਤੇ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੁੰਦੀਆਂ ਹਨ, ਕੁਲ ਮਿਲਾ ਕੇ ਮਰਦ ਰਿਸ਼ਤਿਆਂ ਵੱਲੋਂ ਦਿੱਤਾ ਦਰਦ ਹੰਢਾਉਂਦੀਆਂ ਹਨ | ਦੁੱਖ ਪ੍ਰਗਟ ਕੀਤਾ ਗਿਆ ਕਿ ਇਹੋ ਵਰਗ ਹੈ ਜਿਸ ਲਈ ਕੁੱਖ, ਕਬਰ ਬਣ ਜਾਂਦੀ ਹੈ | ਸਮਾਗਮ ਦੌਰਾਨ, ਕਿਸਾਨ ਅੰਦੋਲਨ ਵਿੱਚ ਜਾਨਾਂ ਗਵਾਉਣ ਵਾਲੇ 5 ਕਿਸਾਨ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਸੰਦੀਪ ਕੌਰ, ਸੁਰਿੰਦਰਪਾਲ ਕੌਰ, ਸਰਬਜੀਤ ਕੌਰ, ਰਣਦੇਵ ਕੌਰ, ਪ੍ਰੀਤਪਾਲ ਕੌਰ ਅਟਵਾਲ, ਕੰਵਲਜੀਤ ਸਿੰਘ, ਪੰਜਾਬੀ ਫਿਲਮ ਸਨਅਤ ਦੀ ਪ੍ਰਸਿੱਧ ਕਲਾਕਾਰਾ ਸੀਮਾਂ ਕੌਸ਼ਲ, ਮਲਕੀਤ ਸਿੰਘ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ, ਡਰੀਮਲੈਂਡ ਪਬਲਿਕ ਸਕੂਲ ਦੇ ਪਿ੍ੰਸੀਪਲ ਹਰਦੀਪ ਸਿੰਘ ਕਾਹਲੋਂ, ਕੰਵਰਬੀਰ ਟਰਸਟ ਦੀ ਬਾਨੀ ਸ੍ਰੀਮਤੀ ਸਵਰਨਜੀਤ ਕੌਰ ਢਿੱਲੋਂ, ਕਰਮਜੀਤ ਸਿੰਘ, ਗੁਰਦੇਵ ਸਿੰਘ ਅਟਵਾਲ, ਪੀਪਲਜ ਆਕਾਈਵ ਆਫ ਰੂਰਲ ਇੰਡੀਆ ਦੇ ਸੀਨੀਅਰ ਰਿਪੋਰਟਰ ਸ੍ਰੀ ਅਮੀਰ ਮਲਿਕ ਆਦਿ ਸ਼ਾਮਲ ਸਨ |

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਵਿਖੇ 'ਕੌਮਾਂਤਰੀ ਮਹਿਲਾ ਦਿਵਸ' 'ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਨ ਸਮੇਂ ਆਗੂ ਔਰਤਾਂ ਅਤੇ ਹੋਰ ਦਿ੍ਸ਼