Go Back
11
Nov
2021

Celebrated World Science Day

Type : Acitivity

ਵਿਸ਼ਵ ਵਿਗਿਆਨ ਦਿਵਸ ਮਨਾਇਆ

ਸ: ਗੁਰਦੇਵ ਸਿੰਘ ਕੰਗ ਮੈਮੋਰੀਅਲ ਰੂਰਲ ਇੰਸਟੀਚਿਊਟ ਫਾਰ ਕਰੀਅਰ ਕੋਰਸਿਜ਼ ਬਸੀ ਗੁੱਜਰਾਂ ਵਿਖੇ ਵਿਸ਼ਵ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ’ਤੇ ਸਾਇੰਸ ਸਿੱਖਿਆ ਇੰਚਾਰਜ਼ ਸ੍ਰੀਮਤੀ ਨਵਪ੍ਰੀਤ ਕੌਰ, ਕੈਮਿਸਟਰੀ ਲੈਕਚਰਾਰ ਮੋਹਿਨੀ ਅਗਨੀਹੋਤਰੀ ਅਤੇ ਫਜਿਕਸ ਲੈਕਚਰਾਰ ਦਲਜੀਤ ਕੌਰ ਦੀ ਅਗਵਾਈ ਵਿੱਚ ਜਿੱਥੇ ਵਿਦਿਆਰਥੀਆਂ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਪ੍ਰੇਰਦੇ ਮਾਡਲ ਪ੍ਰਦਰਸ਼ਿਤ ਕੀਤੇ, ਉੱਥੇ ਵਿਗਿਆਨ ਵਿੱਚ ਦਿਲਚਸਪੀ ਪੈਦਾ ਕਰਨ ਲਈ 6ਵੀਂ ਤੋਂ 8ਵੀਂ ਤੱਕ ਦੀਆਂ ਕਲਾਸਾਂ ਨੂੰ ਸਾਇੰਸ ਪ੍ਰਯੋਗਸ਼ਾਲਾਵਾਂ ਵਿੱਚ ਲਿਜਾ ਕੇ ਵਿਗਿਆਨਕ ਯੰਤਰਾਂ ਅਤੇ ਵੱਖ ਵੱਖ ਖੋਜਾਂ ਬਾਰੇ ਜਾਣਕਾਰੀ ਦਿੱਤੀ ਗਈ। ਮਾਡਲਾਂ ਦੁਆਰਾ ਦੱਸਿਆ ਗਿਆ ਪ੍ਰਦੂਸ਼ਣ ਕਿਵੇਂ ਪੈਦਾ ਹੁੰਦਾ ਹੈ ਅਤੇ ਸ਼ੁੱਧ ਵਾਤਾਵਰਣ ਲਈ ਸਾਨੂੰ ਕੀ ਕੀ ਉਪਰਾਲੇ ਕਰਨੇ ਚਾਹੀਦੇ ਹਨ। ਇਸ ਦਿਵਸ ਦੀਆਂ ਸਰਗਰਮੀਆਂ ਦਾ ਨਰੀਖਣ ਕਰਨ ਸਮੇਂ ਵਿਦਿਆਰਥੀਆਂ ਨੇ ਸੰਸਥਾ ਦੇ ਨਿਰਦੇਸ਼ਕ ਸਵਰਨ ਸਿੰਘ ਭੰਗੂ, ਪ੍ਰਿੰਸੀਪਲ ਅਮਨਦੀਪ ਕੌਰ, ਡਰੀਮਲੈਂਡ ਪਬਲਿਕ ਸਕੂਲ ਦੇ ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ ਅਤੇ ਹੋਰ ਸਟਾਫ ਮੈਂਬਰਾਂ ਨੂੰ ਆਪੋ-ਆਪਣੇ ਮਾਡਲਾਂ ਦੀ ਵਿਆਖਿਆ ਕੀਤੀ। ਸੰਬੋਧਨੀ ਸਮੇਂ ਦੌਰਾਨ ਵਕਤਾਵਾਂ ਨੇ ਵਿਦਿਆਰਥੀਆਂ ਨੂੰ ਵਿਗਿਆਨ ਵਿੱਚ ਦਿਲਚਸਪੀ ਲੈਣ ਅਤੇ ਵਿਗਿਆਨ ਨੂੰ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਆ। +1 ਵਿਗਿਆਨ ਦੀਆਂ ਵਿਦਿਆਰਥਣਾ ਲਵਲੀਨਜੋਤ ਕੌਰ, ਪਵਨਦੀਪ ਕੌਰ, ਤਰਨਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਅਨਮੋਲਪ੍ਰੀਤ ਕੌਰ ਅਤੇ ਏਵਨਪ੍ਰੀਤ ਕੌਰ ਨੇ ਵੱਖ ਵੱਖ ਗਰੁੱਪਾਂ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਮਾਡਲਾਂ, ਯੰਤਰਾਂ, ਖੋਜਾਂ, ਮਾਈਕਰੋਸਕੋਪ, ਨਿਊਟਨ ਨਿਯਮ, ਐਸਿਡ ਬੇਸ, ਮਨੁੱਖੀ ਸਰੀਰ ਦੀ ਬਣਤਰ, ਦਿਲ ਅਤੇ ਫੇਫੜਿਆਂ ਦੇ ਕੰਮ, ਸੈਲਾਂ ਦੀ ਬਣਤਰ, ਵਿਗਿਆਨੀਆਂ, ਰਸਾਇਣਾ, ਵਾਇਰਲੈਸ ਪ੍ਰਣਾਲੀਆਂ ਆਦਿ ਬਾਰੇ ਦੱਸਿਆ। ਵਿਦਿਆਰਥੀਆਂ ਦੀ ਰੁਚੀ ਨੂੰ ਵੇਖਦਿਆਂ ਸੰਸਥਾ ਮੁਖੀਆਂ ਨੇ ਇਹ ਵੀ ਫੈਸਲਾ ਲਿਆ ਕਿ ਸੰਸਥਾ ਦੀ ਸਾਇੰਸ ਸਿੱਖਿਆ ਨੂੰ ਹੋਰ ਵੀ ਰੌਚਿਕ ਬਣਾਇਆ ਜਾਵੇਗਾ। ਇਸ ਮੌਕੇ ’ਤੇ ਇੰਦਰਵੀਰ ਸਿੰਘ, ਨਰਿੰਦਰ ਸਿੰਘ, ਮਨਿੰਦਰ ਸਿੰਘ, ਅੰÇ੍ਰਮਤਪਾਲ ਕੌਰ, ਕਿਰਨਜੋਤ ਕੌਰ, ਗੁਰਸ਼ਰਨ ਕੌਰ, ਨਰਿੰਦਰ ਕੌਰ ਆਦਿ ਮੌਜੂਦ ਸਨ।

ਕੰਗ ਯਾਦਗਾਰੀ ਸਿੱਖਿਆ ਸੰਸਥਾ ਬਸੀ ਗੁੱਜਰਾਂ ਦੀ ਇੱਕ ਪ੍ਰਯੋਗਸ਼ਾਲਾ ਵਿੱਚ ਖੜ੍ਹੇ, ਸਿੱਖਣ ਅਤੇ ਸਿਖਾਉਣ ਵਾਲੇ ਵਿਦਿਆਰਥੀ