Go Back
12
Jun
2021

New Building Inaguration

Type : Acitivity

ਸੀ ਬੀ ਐੱਸ ਈ ਸਕੂਲ ਦੀ ਇਮਰਤ ਦਾ ਕੀਤਾ ਗਿਆ ਉਦਘਾਟਨ

ਰਾਜ ਸਰਕਾਰਾਂ ਦੀ ਅਹਿਮ ਜ਼ਿੰਮੇਂਵਾਰੀ ਹੁੰਦੀ ਹੈ, ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨਾ – ਡਾ: ਅਰਵਿੰਦ

‘ਹਰ ਵਿਦਿਆਰਥੀ ਵਿੱਚ ਪ੍ਰਤਿਭਾ ਹੁੰਦੀ ਹੈ ਅਤੇ ਅਹਿਮ-ਕੜੀ ਵਜੋਂ ਰਾਜ ਸਰਕਾਰ ਤੋਂ ਇਲਾਵਾ, ਅਧਿਆਪਕਾਂ, ਮਾਪਿਆਂ ਅਤੇ ਸਬੰਧਤ-ਵਿਭਾਗ ਦਾ ਮੁਢਲਾ ਅਤੇ ਪਵਿੱਤਰ ਫਰਜ਼ ਹੁੰਦਾ ਹੈ, ਪ੍ਰਤਿਭਾਵਾਂ ਨੂੰ ਨਿਖਾਰਨਾ।’ ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਰਵਿੰਦ ਨੇ ਪ੍ਰਗਟ ਕੀਤੇ। ਉਹ ਪਿੰਡ ਬਸੀ ਗੁੱਜਰਾਂ ਵਿਖੇ, ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵੱਲੋਂ, ਸੀ ਬੀ ਐੱਸ ਈ ਅਧੀਨ ਖੋਲ੍ਹੇ ਗਏ ਨਵੇਂ ‘ਡਰੀਮਲੈਂਡ ਪਬਲਿਕ ਸਕੂਲ’ ਦੀ ਇਮਾਰਤ ਦਾ ਉਦਘਾਟਨ ਕਰਨ ਉਪਰੰਤ, ਸੰਸਥਾ ਦੇ ਬਹੁ-ਮੰਤਵੀ ਹਾਲ ਵਿੱਚ, ਕੋਵਿਡ-ਨਿਯਮਾਂ ਅਧੀਨ, ਨਿਯਮਤ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਵਿਦਿਆਰਥੀ-ਜਗਤ ਵਿੱਚ ਕਮਜ਼ੋਰ, ਦਰਮਿਆਨੇ ਅਤੇ ਉੱਤਮ, ਜਿਹੀ ਦਰਜਾਮੰਦੀ ਨਹੀਂ ਹੋਣੀ ਚਾਹੀਦੀ, ਸਗੋਂ ਹਰ ਪ੍ਰਤਿਭਾ ਵਿੱਚ ਸਖਤ ਘਾਲਣਾ ਜੋੜਦਿਆਂ, ਉਸਨੂੰ ਉੱਤਮਤਾ ਦੇ ਮੁਕਾਮ ’ਤੇ ਪਹੁੰਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਢੰਗ ਨਾਲ ਵਿੱਦਿਆ ਵਿੱਚ ਦਖਲ ਦਿੰਦੇ ਸਮੇਂ ਪ੍ਰਤੀਬੱਧਤਾ, ਵਿਚਾਰ ਦੀ ਸਰਦਾਰੀ ਅਤੇ ਮਿਸ਼ਨਰੀ ਪਹੁੰਚ ਬੇਹੱਦ ਅਹਿਮ ਹੁੰਦੀ ਹੈ। ਗੈਰ-ਰਸਮੀ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਯੂਨੀਵਰਸਿਟੀ ਦੇ ਪੀ. ਐੱਚ. ਡੀ. ਕਰਾਉਣ ਵਾਲੇ ਹਰ ਗਾਈਡ ਨੂੰ, ਇਹ ਪ੍ਰਮਾਣ ਵੀ ਲਾਜ਼ਮੀ ਦੇਣਾ ਹੋਵੇਗਾ ਕਿ ਸਬੰਧਤ ਖੋਜ-ਕਾਰਜ ਵਿੱਚ ਕਿਸੇ ਕਿਸਮ ਦੀ ਨਕਲ ਨਹੀਂ ਅਤੇ ਇਹ ਸਾਰਾ ਖੋਜ-ਕਾਰਜ ਉਸਦੀ ਨਿਗਰਾਨੀ ਵਿੱਚ ਹੋਇਆ ਹੈ। ਇਸ ਮੌਕੇ ’ਤੇ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਕੋਵਿਡ-ਕਾਲ ਦੌਰਾਨ ਲੱਗਭੱਗ 65 ਲੱਖ ਦੀ ਲਾਗਤ ਨਾਲ ਉੱਸਰੀ ਨਵੀਂ ਇਮਾਰਤ ਲਈ, ਸੰਸਥਾ ਦੇ ਸਹਿਯੋਗੀਆਂ ਨੇ ਦਾਨ ਅਤੇ ਵਿਆਜ ਰਹਿਤ ਅਮਾਨਤਾਂ ਦਿੱਤੀਆਂ ਹਨ। ਹਾਜਰ ਇਕੱਤਰਤਾ ਨੂੰ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਪ੍ਰੋ: ਬਾਵਾ ਸਿੰਘ, ਡਾ: ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰਿੰਸੀਪਲ ਹਰਦੀਪ ਸਿੰਘ ਕਾਹਲੋਂ ਅਤੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ’ਤੇ ਸੰਸਥਾ ਦੇ ਸੰਗੀਤ-ਅਧਿਆਪਕ ਸਰਬਜੀਤ ਸਿੰਘ ਨੇ ਇੱਕ ਲੋਕ ਗੀਤ ਪੇਸ਼ ਕੀਤਾ ਅਤੇ ਡਾ: ਅਰਵਿੰਦ ਤੇ ਪ੍ਰਬੰਧਕੀ ਕਮੇਟੀ ਵੱਲੋਂ ਸੰਸਥਾ ਦੀ ਵਿਤੀ ਅਤੇ ਇਖਲਾਕੀ ਸਹਾਇਤਾ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਸੰਸਥਾ ਦੇ ਸਟਾਫ ਤੋਂ ਇਲਾਵਾ ਚੌਧਰੀ ਤੀਰਥ ਰਾਮ, ਸ਼ੇਰ ਸਿੰਘ ਧਾਰਨੀ, ਕੁਲਵਿੰਦਰ ਸਿੰਘ ਐੱਸ ਡੀ ਓ ਟੈਲੀਫੂਨਜ, ਪਰੇਮ ਸਿੰਘ ਚੱਕ ਲੋਹਟ, ਸਾਹਿਤਕਾਰ ਬੁੱਧ ਸਿੰਘ ਨੀਲੋਂ, ਡਾ: ਚਰਨਜੀਤ ਸਿੰਘ ਨਾਭਾ, ਮਲਕੀਤ ਸਿੰਘ ਰੌਣੀ, ਸ੍ਰੀਮਤੀ ਗੁਰਪ੍ਰੀਤ ਕੌਰ ਭੰਗੂ, ਹਰਵਿੰਦਰ ਸਿੰਘ ਔਜਲਾ, ਜਸਵੀਰ ਗਿੱਲ, ਸ਼੍ਰੀਮਤੀ ਸਵਰਨਜੀਤ ਕੌਰ, ਠੇਕੇਦਾਰ ਮਿਸਤਰੀ ਮੋਹਣ ਸਿੰਘ, ਫੋਰਮੈਨ ਬਲਜਿੰਦਰ ਸਿੰਘ, ਪਰਮਜੀਤ ਸਿੰਘ ਖੇੜੀ ਸਲਾਬਤਪੁਰ, ਕਰਮਜੀਤ ਸਿੰਘ ਭੰਗੂ, ਸ਼੍ਰੀਮਤੀ ਸੁਰਿੰਦਰਪਾਲ ਕੌਰ, ਸਾਬਕਾ ਸਰਪੰਚ ਨਰਿੰਦਰ ਸਿੰਘ ਧੌਲਰਾਂ, ਨੇਤਰ ਸਿੰਘ ਭੰਗੂ, ਸ਼੍ਰੀਮਤੀ ਕਰਮਜੀਤ ਕੌਰ ਭੰਗੂ ਆਦਿ ਸ਼ਾਮਲ ਸਨ।

ਪਿੰਡ ਬਸੀ ਗੁੱਜਰਾਂ ਵਿਖੇ, ਡਰੀਮਲੈਂਡ ਪਬਲਿਕ ਸਕੂਲ ਦੀ ਇਮਾਰਤ ਦੇ ਉਦਘਾਟਨ ਕਰਦੇ ਹੋਏ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ: ਅਰਵਿੰਦ